Skip to main content

ਜਦੋਂ ਮਹਾਮਾਰੀ ਨੇ ਦੇਸ਼ ਦੇ ਕਈ ਹਿੱਸਿਆਂ ਨੂੰ ਬੰਦ ਕਰਨ ਲਈ ਮਜਬੂਰ ਕੀਤਾ, ਓਦੋਂ L6P ਦੇ ਵਸਨੀਕਾਂ ਨੂੰ ਆਪਣਾ ਕੰਮ ਜਾਰੀ ਰੱਖਣਾ ਪਿਆ

Ravish Garg, left, and Anu Sharma stand outside their apartment in Brampton's L6P postal code.Baljit Singh/The Globe and Mail

Ravish Garg ਸੜਕ ਉੱਤੇ 15 ਘੰਟਿਆਂ ਲੰਬੇ ਇੱਕ ਹੋਰ ਦਿਨ ਨੂੰ ਬਤੀਤ ਕਰਨ ਤੋਂ ਬਾਅਦ ਹਾਈਵੇ ਤੋਂ ਬਾਹਰ ਨਿਕਲਣ ਦੇ ਲਈ ਆਪਣਾ ਬਲਿੰਕਰ ਚਾਲੂ ਕਰਦੇ ਹਨ। ਹੋਰ ਟਰੱਕ ਜੋ ਆਪਣੀ ਮੰਜ਼ਿਲ ਵਿਖੇ ਪਹੁੰਚਣ ਦੇ ਲਈ ਉਸਦੇ ਨਾਲ-ਨਾਲ ਸੜਕ ‘ਤੇ ਉਸ ਦੇ ਅੱਗੇ ਜਾ ਰਹੇ ਸਨ। ਕੋਈ ਵਿਅਕਤੀ ਇੱਕ ਨੀਲੇ ਰੰਗ ਦੇ ਬਰੈਂਪਟਨ ਵਿੱਚ ਸੁਆਗਤ ਹੈ ਬੋਰਡ ਕੋਲੋਂ ਲੰਘੇਗਾ ਜੋ ਕਿ Amazon ਫੁਲਫਿਲਮੈਂਟ ਸੈਂਟਰ ਦੇ ਸਾਮ੍ਹਣੇ ਘਾਹ ਵਿੱਚ ਲੱਗਿਆ ਹੋਇਆ ਹੈ ਅਤੇ ਇੱਕ ਲੋਡ ਉਤਾਰੇਗਾ ਜਿਸ ਵਿੱਚ ਟਰਾਂਟੋ ਵਿੱਚ ਰਹਿਣ ਵਾਲੀ ਇੱਕ ਔਰਤ ਦੇ ਵੱਲੋਂ ਵਨ-ਡੇ ਡਿਲੀਵਰੀ ਦੇ ਲਈ ਆਰਡਰ ਕੀਤਾ ਗਿਆ ਇੱਕ ਕੁੱਤੇ ਦਾ ਪੱਟਾ ਸ਼ਾਮਲ ਹੈ। ਇਹ ਉਸ ਕਰਮਚਾਰੀ ਵੱਲੋਂ ਡੱਬਾਬੰਦ ਕੀਤਾ ਜਾਏਗਾ ਜਿਸ ਨੇ ਵੇਅਰਹਾਊਸ ਪਹੁੰਚਣ ਲਈ 90 ਮਿੰਟਾਂ ਲਈ ਬੱਸ ‘ਤੇ ਸਫਰ ਕੀਤਾ ਹੈ। ਇੱਕ ਹੋਰ ਟਰੱਕ ਡ੍ਰਾਈਵਰ ਇੱਕ ਵੱਡੇ ਮੈਪਲ ਲੌਜ ਫਾਰਮਜ਼ ਪ੍ਰੋਸੈਸਿੰਗ ਪਲਾਂਟ ਵਿਖੇ ਜਾਣ ਲਈ ਉੱਤਰ ਦਿਸ਼ਾ ਵਿੱਚ ਢੇਡ ਕਿਲੋਮੀਟਰ ਡ੍ਰਾਈਵ ਕਰੇਗਾ – ਜਿੱਥੇ COVID-19 ਨੇ ਪਿਛਲੇ ਸਾਲ 100 ਤੋਂ ਵੱਧ ਕਰਮਚਾਰੀਆਂ ਨੂੰ ਸੰਕ੍ਰਮਿਤ ਕੀਤਾ ਹੈ, ਜਿਸ ਨਾਲ 2 ਮੌਤਾਂ ਹੋਈਆਂ ਹਨ – ਅਤੇ ਟਰੱਕ ਡ੍ਰਾਈਵਰ ਹਜ਼ਾਰਾਂ ਪਾਊਂਡ ਚਿਕਨ ਡਿਪਾਜ਼ਿਟ ਕਰੇਗਾ, ਜਿਸ ਵਿੱਚੋਂ ਇੱਕ ਪਾਊਂਡ ਚਿਕਨ ਇਸ ਹਫਤੇ ਵਿੱਚ ਓਸ਼ਵਾ ਦੇ ਬਾਹਰਲੇ ਇਲਾਕੇ ਰਹਿਣ ਵਾਲਾ ਇੱਕ ਪਰਿਵਾਰ ਡਿਨਰ ਲਈ ਖਾਏਗਾ। Mr. Garg ਦਾ ਪਲਾਸਟਿਕ ਦਾ ਲੋਡ Uline ਸ਼ਿਪਿੰਗ ਸਪਲਾਈ ਫੈਕਟਰੀ ਵਿਖੇ ਪਹੁੰਚਾਏ ਜਾਣ ਤੋਂ ਪਹਿਲਾਂ ਓਕਵਿਲੇ ਦੇ ਇੱਕ ਯਾਰਡ ਵਿੱਚ ਸੁੱਟਿਆ ਜਾਵੇਗਾ, ਜਿਸਦੇ ਅਮਰੀਕੀ CEO ਨੇ COVID-19 ਪ੍ਰਤੀਬੰਧਾਂ ਦੇ ਖਿਲਾਫ ਮੁਹਿੰਮ ਚਲਾਈ ਹੈ।

ਅਤੇ ਫਿਰ Mr. Garg, 31 ਆਪਣੀ ਕਾਰ ਵਿੱਚ ਦਾਖਲ ਹੋਣਗੇ ਅਤੇ L6P ਤੱਕ ਡ੍ਰਾਈਵ ਕਰਨਗੇ, ਜੋ ਕਿ ਬਰੈਂਪਟਨ ਵਿੱਚ ਇੱਕ ਪੋਸਟਲ ਕੋਡ ਹੈ ਜਿੱਥੇ ਸੂਬੇ ਵਿੱਚ ਸਭ ਤੋਂ ਵੱਧ COVID-19 ਮਾਮਲਿਆਂ ਦੀ ਪ੍ਰਤੀ-ਵਿਅਕਤੀ ਦਰ ਹੈ। ਫਿਰ ਉਹ ਆਪਣੇ ਬੇਸਮੈਂਟ ਦੇ ਅਪਾਰਟਮੈਂਟ ਵਿਖੇ ਜਾਣ ਲਈ ਇੱਕ ਸੈਮੀ-ਡਿਟੈਚਡ ਘਰ ਦੇ ਦਰਵਾਜ਼ੇ ਵਿੱਚ ਦਾਖਲ ਹੁੰਦਾ ਹੈ, ਜਿੱਥੇ ਉਸਦੀ ਮੰਗੇਤਰ, Anu Sharma, 26, ਉਸਦਾ ਡਿਨਰ ਗਰਮ ਕਰਦੀ ਹੈ: ਰਾਜਮਾ ਚਾਵਲ, ਕਿਡਨੀ-ਬੀਨ ਕਰੀ ਜਿਸ ਨੂੰ ਉਸਦੀ ਸੱਸ ਨੇ ਉਸ ਨੂੰ ਪੰਜਾਬ ਤੋਂ ਵੀਡਿਓ ਕਾਲ ਦੇ ਰਾਹੀਂ ਬਣਾਉਣਾ ਸਿਖਾਇਆ ਹੈ। ਉਹ Mr. Garg ਦੇ ਸੌਣ ਤੋਂ ਪਹਿਲਾਂ ਇੱਕ ਘੰਟਾ ਗੱਲ ਕਰਨਗੇ, ਫਿਰ ਉਹ ਸਵੇਰੇ 2 ਵਜੇ ਉੱਠਣ ਤੋਂ ਪਹਿਲਾਂ ਛੇ ਘੰਟੇ ਅਰਾਮ ਕਰਨਗੇ ਅਤੇ ਅਗਲੇ ਦਿਨ ਲੰਬੀ ਡ੍ਰਾਈਵਿੰਗ ਲਈ ਆਪਣੇ ਆਪ ਨੂੰ ਤਿਆਰ ਕਰਨਗੇ।

ਜਨਵਰੀ ਵਿੱਚ ਇੱਕ ਮਸ਼ਹੂਰ ਸੇਵਾ ਘੋਸ਼ਣਾ ਵਿੱਚ ਓਨਟਾਰੀਓ ਪ੍ਰੀਮੀਅਰ Doug Ford ਨੇ – ਪੰਜਾਬੀ ਵਿੱਚ ਗੱਲ ਕਰਦੇ ਹੋਏ, ਜੋ ਕਿ ਅੰਗ੍ਰੇਜ਼ੀ ਤੋਂ ਬਾਅਦ L6P ਦੀ ਪ੍ਰਮੁੱਖ ਮਾਤ ਭਾਸ਼ਾ ਹੈ – Mr. Garg ਨੂੰ ਅਤੇ ਉਸਦੇ ਗੁਆਂਢੀਆਂ ਨੂੰ “ਘਰ ਰਹੋ” ਜਾਂ ਘਰ ਰਹਿਣ ਦੀ ਬੇਨਤੀ ਕੀਤੀ। ਉੱਥੇ ਰਹਿਣ ਵਾਲੇ 82G,000 ਤੋਂ ਵੱਧ ਲੋਕਾਂ ਵਿੱਚ, ਕੇਵਲ ਕੁਝ ਕੋਲ ਹੀ ਉਸ ਸਲਾਹ ਦੀ ਪਾਲਣਾ ਕਰਨ ਦੀ ਸੁਵਿਧਾ ਹੈ। ਅਤੇ ਉਹਨਾਂ ਵਿੱਚੋਂ ਕਈ ਲੋਕ ਸਥਾਨਕ COVID-19 ਮੁਲਾਂਕਣ ਕੇਂਦਰ, ਬਰੈਂਪਟਨ ਸਿਵਿਕ ਹਸਪਤਾਲ ਦੇ ICU ਜਾਂ ਸਥਾਨਕ ਸ਼ਮਸ਼ਾਨ ਘਰ ਵਿਖੇ ਇਕੱਠੇ ਹੋ ਗਏ।

L6P ਵਿੱਚ, 89 ਪ੍ਰਤੀਸ਼ਤ ਵਸਨੀਕ ਜਾਤੀਗਤ ਹਨ, ਅਤੇ 66 ਪ੍ਰਤੀਸ਼ਤ ਦੱਖਣੀ ਏਸ਼ੀਆਈ ਹਨ। ਦਰਮਿਆਨੀ ਪਰਿਵਾਰਕ ਆਮਦਨੀ $102,070 ਹੈ, ਜੋ ਕਿ ਰਾਸ਼ਟਰੀ ਔਸਤਨ ਤੋਂ 45 ਪ੍ਰਤੀਸ਼ਤ ਵੱਧ ਹੈ, ਪਰ ਇਹ ਸਿਰਫ ਤਾਂ ਹੈ ਕਿਉਂਕਿ ਕਈ ਘਰਾਂ ਵਿੱਚ ਬਹੁਤੇ ਕਰਮਚਾਰੀ ਆਪਣੀਆਂ ਆਮਦਨੀਆਂ ਨੂੰ ਇਕੱਠਾ ਕਰ ਲੈਂਦੇ ਹਨ। ਦਰਮਿਆਨੀ ਨਿੱਜੀ ਆਮਦਨੀ ਕੇਵਲ $26,139 ਹੈ। COVID-19 ਦੀ ਪਹਿਲੀ ਲਹਿਰ ਤੋਂ ਬਾਅਦ, ਡੇਟਾ ਨਾਲ ਸਪਸ਼ਟ ਹੋ ਗਿਆ ਕਿ ਜਾਤ ਅਤੇ ਵਰਗ ਮਹਾਮਾਰੀ ਵਿੱਚ ਵਾਧਾ ਕਰ ਰਹੇ ਸਨ: ਅਨਿਸ਼ਚਿਤ ਰੁਜ਼ਗਾਰ, ਭੁਗਤਾਨਯੋਗ ਬਿਮਾਰੀ ਦੀ ਛੁੱਟੀ ਨਾ ਮਿਲਣਾ, ਅਤੇ ਭੀੜੇ ਜਾਂ ਬਹੁ-ਪੀੜ੍ਹੀ ਰਿਹਾਇਸ਼ ਲੋਕਾਂ ਨੂੰ ਸੰਕ੍ਰਮਣ ਅਤੇ ਹਸਪਤਾਲ ਵਿੱਚ ਭਰਤੀ ਹੋਣ ਦੇ ਜੋਖਿਮ ‘ਤੇ ਖੜਾ ਕਰਦੀ ਹੈ। ਤੀਸਰੀ ਲਹਿਰ ਵਿੱਚ, ਇਹਨਾਂ ਅੰਕੜਿਆਂ ਵਿੱਚ ਕੋਈ ਤਬਦੀਲੀ ਨਹੀਂ ਆਈ। ਮੌਂਟ੍ਰਿਅਲ, ਸਰੀ, ਬ੍ਰਿਟਿਸ਼ ਕੋਲੰਬੀਆਂ, ਟਰਾਂਟੋਂ ਵਿੱਚ ਹੋਰਾਂ ਗੁਆਂਢਾਂ ਦੇ ਵਾਂਗ, L6P ਨੇ ਬਹੁਤ ਭਾਰ ਚੁੱਕਿਆ ਹੈ। ਜ਼ਰੂਰੀ ਕੰਮ ਕਰਨ ਵਾਲੇ ਨਾਗਰਿਕ ਘਰ ਨਹੀਂ ਰਹਿ ਸਕੇ। ਨਤੀਜੇ ਵਜੋਂ, ਪੌਜ਼ਿਟਿਵਿਟੀ ਦਰ 20 ਪ੍ਰਤੀਸ਼ਤ ਤੋਂ ਉੱਪਰ ਰਹੀ।

*Areas with fewer than 6 individuals positive for COVID-19 in a given week are labelled as “suppressed.”
the globe and mail, Source: ICES

ਪੀਅਰਸਨ ਅੰਤਰਰਾਸ਼ਟਰੀ ਏਅਰਪੋਰਟ ਦੇ ਨਾਲ ਬਰੈਂਪਟਨ ਦੀ ਨੇੜਤਾ ਨੇ ਇਸ ਨੂੰ ਟ੍ਰਾਂਸਪੋਰਟ ਅਤੇ ਲੌਜਿਸਟਿਕਸ ਦੇ ਲਈ ਦੇਸ਼ ਦਾ ਸਭ ਤੋਂ ਮਹੱਤਪੂਰਨ ਹੱਬ ਬਣਾ ਦਿੱਤਾ ਹੈ। 2019 ਵਿੱਚ, ਪੀਲ ਖੇਤਰ, ਜਿਸਦਾ ਬਰੈਂਪਟਨ ਭਾਗ ਹੈ, ਦੇ ਰਾਹੀਂ ਰੋਜ਼ਾਨਾ $1.8 ਬਿਲਿਅਨ ਦੇ ਉਤਪਾਦ ਕੈਨੇਡਾ ਦੇ ਹੋਰਾਂ ਖੇਤਰਾਂ ਵਿੱਚ ਭੇਜੇ ਜਾਂਦੇ ਸਨ। ਬਾਕੀ ਦੇ ਕੈਨੇਡੀਅਨ ਲੋਕਾਂ ਨੂੰ ਸੁਰੱਖਿਅਤ ਅਤੇ ਅਰਾਮਦੇਹ ਰੱਖਣ ਦੇ ਲਈ L6P ਦੇ ਨਾਗਰਿਕਾਂ ਦੁਆਰਾ ਕੀਤੇ ਗਏ ਬਲੀਦਾਨ ਕਾਫੀ ਹੱਦ ਤੱਕ ਅਣਦੇਖੇ ਕੀਤੇ ਗਏ ਹਨ – ਬਰੈਂਪਟਨ ਵਿਖੇ ਫੈਕਟਰੀਆਂ, ਵੇਅਰਹਾਊਸਾਂ ਅਤੇ ਨਿਰਮਾਣ-ਸਥਾਨਾਂ ਦੇ ਕਾਰਜ-ਸਥਾਨਾਂ ‘ਤੇ ਹੋਇਆ ਜ਼ਿਆਦਾਤਰ ਸੰਕ੍ਰਮਣ ਪਬਲਿਕ ਨਹੀਂ ਕੀਤਾ ਗਿਆ ਹੈ, ਅਤੇ ਪੀਲ ਵਿੱਚ COVID-19 ਨਾਲ ਸੰਕ੍ਰਮਿਤ ਹੋਏ ਪੰਜ ਵਿੱਚੋਂ ਕੇਵਲ ਤਿੰਨ ਲੋਕ ਹੀ ਪਬਲਿਕ ਹੈਲਥ ਦੇ ਨਾਲ ਆਪਣੀਆਂ ਨੋਕਰੀਆਂ ਬਾਰੇ ਜਾਣਕਾਰੀ ਨੂੰ ਸਾਂਝਾ ਕਰਦੇ ਹਨ।

Percentage of residents commuting to work

L6P, Brampton

Toronto

Difference in the proportion of commuters

between Toronto and Brampton’s L6P area

Although the proportion of commuters dropped significantly in both the L6P area and in Toronto, a higher proportion of L6P residents continued to commute as compared to Toronto.

A

Ontario declared

state of emergency

50%

40

A

30

20

10

0

July

July

Jan.

2019

Jan.

2020

Jan.

2021

Note: Environics Analytics collects anonymized data from mobile devices with location enabled to see what percentage of people moved more than 500 metres beyond their inferred "common evening location" for a given timeframe. Data are aggregated to the postal code level to ensure it is not personally identifiable.

CHEN WANG AND MURAT YÜKSELIR / THE GLOBE AND MAIL,

SOURCE: ENVIRONICS ANALYTICS

Percentage of residents commuting to work

L6P, Brampton

Toronto

Difference in the proportion of commuters

between Toronto and Brampton’s L6P area

Although the proportion of commuters dropped significantly in both the L6P area and in Toronto, a higher proportion of L6P residents continued to commute as compared to Toronto.

A

Ontario declared

state of emergency

50%

40

A

30

20

10

0

July

July

Jan.

2019

Jan.

2020

Jan.

2021

Note: Environics Analytics collects anonymized data from mobile devices with location enabled to see what percentage of people moved more than 500 metres beyond their inferred "common evening location" for a given timeframe. Data are aggregated to the postal code level to ensure it is not personally identifiable.

CHEN WANG AND MURAT YÜKSELIR / THE GLOBE AND MAIL,

SOURCE: ENVIRONICS ANALYTICS

Percentage of residents commuting to work

L6P, Brampton

Toronto

Difference in the proportion of commuters

between Toronto and Brampton’s L6P area

Ontario declared

state of emergency

50%

Although the proportion of commuters dropped significantly in both the L6P area and in Toronto, a higher proportion of L6P residents continued to commute as compared to Toronto.

40

30

20

10

0

April

July

Oct.

April

July

Oct.

April

Jan.

2019

Jan.

2020

Jan.

2021

Note: Environics Analytics collects anonymized data from mobile devices with location enabled to see what percentage of people moved more than 500 metres beyond their inferred "common evening location" for a given timeframe. Data are aggregated to the postal code level to ensure it is not personally identifiable.

CHEN WANG AND MURAT YÜKSELIR / THE GLOBE AND MAIL, SOURCE: ENVIRONICS ANALYTICS

ਮਹਾਮਾਰੀ ਸ਼ੁਰੂ ਹੋਏ ਨੂੰ 10 ਮਹੀਨੇ ਹੋ ਗਏ ਸੀ ਜਦੋਂ 600,000 ਦੀ ਜਨਸੰਖਿਆ ਵਾਲੇ ਇਸ ਸ਼ਹਿਰ ਨੂੰ ਦੱਖਣੀ ਏਸ਼ੀਆਈ ਸਮੁਦਾਏ ਦੇ ਲਈ ਸਮਰਪਿਤ ਆਪਣਾ ਪਹਿਲਾ COVID-19 ਮੁਲਾਂਕਣ ਕੇਂਦਰ ਮਿਲਿਆ। ਇਹ ਅਜਿਹੇ ਸਥਾਨ ਵਿੱਚ ਸਥਿਤ ਸੀ ਜੋ ਸਥਾਨਕ ਲੋਕਾਂ ਲਈ ਆਮ ਨਹੀਂ ਸੀ ਅਤੇ ਪ੍ਰਸਿੱਧ ਵੀ ਸੀ: ਇੰਬੈਸੀ ਗ੍ਰੈਂਡ ਬੈਂਕੇ ਹਾਲ, ਜਿੱਥੇ ਕਈ ਲੋਕਾਂ ਨੇ ਫੰਕਸ਼ਨ ਅਟੈਂਡ ਕੀਤੇ ਸਨ। ਸ਼ੁਰੂਆਤ ਵਿੱਚ, ਸਟਾਫ ਨੂੰ ਕਦੇ-ਕਦਾਈਂ ਉਹਨਾਂ ਲੋਕਾਂ ਦੇ ਲਈ ਐਂਬੂਲੈਂਸ ਬੁਲਾਉਣੀ ਪੈਂਦੀ ਸੀ, ਜਿੰਨ੍ਹਾਂ ਨੂੰ ਸਾਹ ਲੈਣ ਵਿੱਚ ਸਮੱਸਿਆ ਆ ਰਹੀ ਹੁੰਦੀ ਸੀ, ਬਹੁਤ ਜ਼ਿਆਦਾ ਤੇਜ਼ ਬੁਖਾਰ ਹੁੰਦਾ ਸੀ ਅਤੇ ਜੋ ਬੇਹੋਸ਼ ਹੋਣ ਦੀ ਕਗਾਰ ‘ਤੇ ਹੁੰਦੇ ਸਨ। ਮਈ ਦੀ ਸ਼ੁਰੂਆਤ ਵਿੱਚ, ਅਜਿਹੇ ਡਿਸਪੈਚ ਦਿਨ ਵਿੱਚ ਕਈ ਵਾਰ ਹੋ ਰਹੇ ਸਨ।

Priya Suppal, ਟੈਸਟਿੰਗ ਕੇਂਦਰ ਵਿਖੇ ਇੱਕ ਮੈਡੀਕਲ ਨਿਦੇਸ਼ਕ ਅਤੇ L6P ਦੀ ਵਸਨੀਕ, ਨੂੰ ਇੱਥੇ ਆਉਣ ਵਾਲੇ ਲੋਕਾਂ ਦੇ ਲਈ ਦੁਭਾਸ਼ੀਏ, ਸਮਾਜਕ ਕਾਰਜਕਰਤਾ ਅਤੇ ਨਿਪਟਾਰਾ ਕਾਰਜਕਰਤਾ ਦੇ ਤੌਰ ‘ਤੇ ਕੰਮ ਕਰਨਾ ਪਿਆ। ਕਈ ਲੋਕ ਚਿੰਤਤ ਹਨ ਕਿ ਜੇਕਰ ਉਹਨਾਂ ਨੂੰ ਘਰਾਂ ਵਿੱਚ ਆਈਸੋਲੇਟ ਕਰਨ ਲਈ ਕਿਹਾ ਜਾਂਦਾ ਹੈ ਤਾਂ ਉਹ ਆਪਣੀਆਂ ਨੌਕਰੀਆਂ ਗੁਆ ਲੈਣਗੇ ਜਾਂ ਉਹਨਾਂ ਦੇ ਪਰਿਵਾਰ ਭੁੱਖੇ ਰਹਿ ਜਾਣਗੇ। ਨਵੇਂ ਪ੍ਰਵਾਸੀਆਂ ਨੂੰ ਲੱਗਦਾ ਹੈ ਕਿ ਉਹਨਾਂ ਦੇ ਵੀਜ਼ਾ ਰੱਦ ਹੋ ਜਾਣਗੇ ਅਤੇ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਜਾਵੇਗਾ। ਕਈ ਔਰਤਾਂ ਦੱਸਦੀਆਂ ਹਨ ਕਿ ਉਹ ਇੱਕ ਮੁਫਤ, ਸਰਕਾਰ ਦੁਆਰਾ ਚਲਾਏ ਜਾਣ ਵਾਲੇ ਆਈਸੋਲੇਸ਼ਨ ਹੋਟਲ ਵਿੱਚ ਨਹੀਂ ਜਾ ਸਕਦੀਆਂ ਕਿਉਂਕਿ ਉਹਨਾਂ ਦੇ ਸਹੁਰੇ ਇਸ ਗੱਲ ਦੇ ਲਈ ਮੰਜ਼ੂਰੀ ਨਹੀਂ ਦੇਣਗੇ ਅਤੇ ਇਸ ਦੀ ਬਜਾਏ ਉਹ ਘਰ ਵਾਪਿਸ ਜਾਣਗੇ ਜਿਸ ਦੇ ਨਾਲ ਉਹਨਾਂ ਦੇ ਪਰਿਵਾਰ ਜੋਖਿਮ ‘ਤੇ ਹੋਣਗੇ। ਪਰ ਅਜਿਹੇ ਨਾਗਰਿਕ ਵੀ ਹਨ ਜੋ ਸਵੀਕਾਰ ਕਰਦੇ ਹਨ ਕਿ ਉਹ ਡਿਨਰ ਪਾਰਟੀਆਂ ਅਤੇ ਹੋਰ ਇੰਡੋਰ ਇਕੱਠਾਂ ਵਿਖੇ ਗਏ ਹਨ। ਅਪ੍ਰੈਲ ਦੇ ਮੱਧ ਵਿੱਚ, ਜਦੋਂ ਇਹ ਸਿਖਰ ‘ਤੇ ਸੀ, ਤਾਂ L6P ਵਿੱਚ ਮਾਮਲਾ ਦਰ ਹਰੇਕ 100,000 ਦੇ ਪਿੱਛੇ 663 ਸੀ, ਰਾਸ਼ਟਰੀ ਔਸਤ ਤੋਂ ਚਾਰ ਗੁਣਾ।

Dr. Suppal ਨੇ ਕਿਹਾ “ਲੋਕ ਆਉਣ ਤੋਂ ਡਰਦੇ ਹਨ”। “ਉਹਨਾਂ ਨੂੰ ਸੰਭਵ ਤੌਰ ‘ਤੇ ਪਤਾ ਹੈ ਕਿ ਉਹ ਪੌਜ਼ਿਟਿਵ ਹਨ ਅਤੇ ਇਹ ਕਿ ਟੈਸਟ ਦਾ ਨਤੀਜਾ ਪੌਜ਼ਿਟਿਵ ਆਉਣ ‘ਤੇ ਕੁਝ ਜਟਿਲਤਾਵਾਂ ਹੋ ਸਕਦੀਆਂ ਹਨ।”

ਦੇ ਅੰਦਰ: ਗਲੋਬ ਐਂਡ ਮੇਲ ਨੇ ਬਰੈਂਪਟਨ ਦੀ ਇਸ ਕਮਿਊਨਿਟੀ ਨੂੰ ਆਪਣੀਆਂ ਕੋਵਿਡ-19 ਬਾਰੇ ਕਹਾਣੀਆਂ ਸਾਂਝੀਆਂ ਕਰਨ ਲਈ ਕਿਉਂ ਕਿਹਾ

‘ਜਿਸ ਸਮੇਂ ਮੈਂ ਇਹ ਲਿਖ ਰਿਹਾ ਹਾਂ, ਸਾਡਾ ਘਰ ਸੋਗ ਮਨਾ ਰਿਹਾ ਹੈ’


ਜਿੰਨ੍ਹਾਂ ਲੋਕਾਂ ਨੂੰ ਬਰੈਂਪਟਨ ਬਾਰੇ ਨਹੀਂ ਪਤਾ, ਉਹ ਅਕਸਰ ਸੋਚਦੇ ਹਨ ਕਿ ਇਹ ਜਗ੍ਹਾਂ ਵਿਸ਼ੇਸ਼ ਤੌਰ ‘ਤੇ ਟੈਕਸੀ ਡ੍ਰਾਈਵਰਾਂ ਅਤੇ ਵੇਅਰਹਾਊਸ ਕਰਮਚਾਰੀਆਂ ਦੇ ਲਈ ਹੈ। ਉਹ ਸੋਚਦੇ ਹੋਣਗੇ ਕਿ L6P ਦੇ ਵਸਨੀਕ ਪੁਰਾਣੀਆਂ ਉੱਚੀਆਂ ਇਮਾਰਤਾਂ ਵਿੱਚ ਰਹਿੰਦੇ ਹੋਣਗੇ ਅਤੇ ਕਈ ਪ੍ਰਮੁੱਖ ਗੁਆਂਢਾਂ ਵਿੱਚ ਵੀ ਅਜਿਹੀਆਂ ਇਮਾਰਤਾਂ ਹੁੰਦੀਆਂ ਹੋਣਗੀਆਂ ਜਿੰਨ੍ਹਾਂ ਵਿੱਚ ਜ਼ਰੂਰੀ ਕਰਮਚਾਰੀ ਰਹਿੰਦੇ ਹਨ। ਪਰ ਅਸਲ ਵਿੱਚ ਇੱਥੇ ਸਬਅਰਬਨ ਢਾਂਚਾ ਹੈ, ਲੈਂਗਲੀ, ਬ੍ਰਿਟਿਸ਼ ਕੋਲੰਬੀਆ, ਕੈਲਗਰੀ ਜਾਂ ਬੈੱਡਫੋਰਡ, ਨੋਵਾ ਸਕੋਸ਼ੀਆ ਦੇ ਵਾਂਗ – ਇੱਟਾਂ ਤੋਂ ਬਣੇ ਹੋਏ ਘਰ, ਸਿੰਗਲ-ਫੈਮਿਲੀ ਘਰ, ਦੋ ਗਰਾਜਾਂ ਦੇ ਨਾਲ ਅਤੇ ਦੋ-ਏਕੜ ਦੇ ਪਲਾਟਾਂ ਵਿੱਚ ਵੱਡੇ ਮੈਂਸ਼ਨ।

ਪ੍ਰਾਚੀਨ ਬਾਗਾਂ ਵਾਲੇ ਕੁਝ ਆਲੀਸ਼ਨ ਘਰਾਂ ਵਿੱਚ ਦੂਸਰੀ ਪੀੜ੍ਹੀ ਦੇ ਭਾਰਤੀ-ਕਨੇਡੀਅਨ ਡਾਕਟਰ ਰਹਿੰਦੇ ਹਨ; ਬਾਕੀਆਂ ਨੂੰ ਵਿਦਿਆਰਥੀਆਂ ਦੇ ਲਈ ਮਲਟੀ-ਯੂਨਿਟ ਘਰਾਂ ਵਿੱਚ ਤਬਦੀਲ ਕੀਤਾ ਗਿਆ ਹੈ। ਇੱਕ ਤੋਂ ਵੱਧ ਪੀੜ੍ਹੀਆਂ ਵਾਲੇ ਪਰਿਵਾਰ, ਜਿੰਨ੍ਹਾਂ ਦਾ ਮੁਖੀਆ ਜ਼ਰੂਰੀ ਕਰਮਚਾਰੀ ਹੁੰਦਾ ਹੈ, ਥੋੜ੍ਹੇ ਜਿਹੇ ਸਸਤੇ ਘਰਾਂ ਵਿੱਚ ਰਹਿੰਦੇ ਹਨ। ਉੱਚੀਆਂ ਅਤੇ ਮੱਧ-ਉਚਾਈ ਦੀਆਂ ਇਮਾਰਤਾਂ ਦੀ ਕਮੀ ਕਰਕੇ ਜ਼ਿਆਦਾਤਰ ਕਿਰਾਏਦਾਰ ਬੇਸਮੈਂਟ ਅਪਾਰਟਮੈਂਟਾਂ ਵਿੱਚ ਰਹਿੰਦੇ ਹਨ। ਮਹਾਮਾਰੀ ਤੋਂ ਪਹਿਲਾਂ, ਸਕੂਲਾਂ ਨੇ ਇਹ ਉਮੀਦ ਲਗਾਈ ਸੀ ਸਿਤੰਬਰ ਵਿੱਚ ਉਹ ਅਨੁਮਾਨ ਲਗਾਈ ਗਈ ਸਥਾਨਕ ਗਿਣਤੀ ਦੀ ਤੁਲਨਾ ਵਿੱਚ ਜੇਕਰ ਸੈਂਕੜੇ ਨਹੀਂ ਤਾਂ ਦਰਜਨਾਂ ਵੱਧ ਵਿਦਿਆਰਥੀਆਂ ਦਾ ਸਵਾਗਤ ਕਰਨਗੇ, ਕਿਉਂਕਿ ਬੇਸਮੈਂਟਾਂ ਦੀਆਂ ਇਕਾਈਆਂ ਵਿੱਚ ਰਹਿਣ ਵਾਲੇ ਕਈ ਪਰਿਵਾਰਾਂ ਨੂੰ ਅਧਿਕਾਰਕ ਤੌਰ ‘ਤੇ ਗਿਣਤੀ ਵਿੱਚ ਨਹੀਂ ਲਿਆ ਗਿਆ ਸੀ।

L6P ਦੇਸ਼ ਦੇ ਸਭ ਤੋਂ ਤੇਜ਼ੀ ਨਾਲ ਵੱਧ ਰਹੇ ਹਿੱਸਿਆਂ ਵਿੱਚੋਂ ਇੱਕ ਹੈ। Environics ਦੇ ਅਨੁਸਾਰ, ਇਹ ਅਨੁਮਾਨ ਹੈ ਕਿ 2031 ਤੱਕ ਇਹ ਜਨਸੰਖਿਆ ਲਗਭਗ 143,000 ਹੋ ਜਾਏਗੀ – 2016 ਤੋਂ 68 ਪ੍ਰਤੀਸ਼ਤ ਵਾਧਾ, ਜਦੋਂ ਆਖਰੀ ਜਨ-ਗਣਨਾ ਕੀਤੀ ਗਈ ਸੀ। ਇਹ ਉਮੀਦ ਹੈ ਕਿ ਇਸੇ ਮਿਆਦ ਦੇ ਦੌਰਾਨ ਕੈਨੇਡਾ ਦੀ ਜਨਸੰਖਿਆ ਵਿੱਚ 15 ਪ੍ਰਤੀਸ਼ਤ ਦਾ ਵਾਧਾ ਹੋਵੇਗਾ।

The majority of homes in L6P were built in the past two decades. Satellite image ©2021 Google Earth

ਏਅਰਪੋਰਟ ਟੈਕਸੀ ਐਸੋਸਿਏਸ਼ਨ ਦਾ ਅਨੁਮਾਨ ਹੈ ਕਿ ਪੀਅਰਸਨ ਦੇ 1,500 ਵਿੱਚੋਂ ਅੱਧੇ ਡ੍ਰਾਈਵਰ L6P ਵਿੱਚ ਰਹਿੰਦੇ ਹਨ। ਇਸ ਸੰਖਿਆ ਵਿੱਚ Karam Singh Punian ਸ਼ਾਮਲ ਹੈ, ਜੋ ਕਿ 59 ਸਾਲਾਂ ਦਾ ਏਅਰਪੋਰਟ ਟੈਕਸੀ ਡ੍ਰਾਈਵਰ ਹੈ ਜਿਸ ਦੇ ਮੂੰਹ ‘ਤੇ ਸਾਲਟ-ਐਂਡ-ਪੇਪਰ ਦਾੜੀ ਅਤੇ ਹਲਕੀ ਮੁਸਕੁਰਾਹਟ ਹੈ।

2020 ਦੇ ਸ਼ੁਰੂਆਤੀ ਮਹੀਨਿਆਂ ਵਿੱਚ, ਜਦੋਂ COVID-19 ਹਾਲੇ ਵੀ ਘਰੇਲੂ ਸਮਾਚਾਰ ਕਹਾਣੀ ਨਾ ਹੋ ਕੇ ਅੰਤਰਰਾਸ਼ਟਰੀ ਸਮਾਚਾਰ ਸੀ, ਓਦੋਂ ਇਹ ਮਹਾਮਾਰੀ Mr. Punian ਦੇ ਜੀਵਨ ਵਿੱਚ ਪਹਿਲਾਂ ਹੀ ਸ਼ਾਮਲ ਹੋ ਗਈ ਸੀ। ਉਸ ਸਮੇਂ, ਟੀਵੀ ਦੇ ਸਮਾਚਾਰ ਵਿੱਚ ਜ਼ਿਆਦਾਤਰ COVID-19 ਕਵਰੇਜ ਵਿੱਚ ਚੀਨ, ਇਟਲੀ ਅਤੇ ਸਪੇਨ ਦੇ ਦ੍ਰਿਸ਼ ਦਿਖਾਏ ਜਾਂਦੇ ਸਨ, ਉਹ ਦੇਸ਼ ਜੋ ਮਾਮਲਿਆਂ ਦੇ ਵਧਣ ‘ਤੇ ਲੌਕ ਡਾਊਨ ਲਗਾਉਣ ਲੱਗ ਗਏ ਸਨ। ਕੁਝ ਡ੍ਰਾਈਵਰ ਉਹਨਾਂ ਸਥਾਨਾਂ ਤੋਂ ਆਏ ਯਾਤਰੀਆਂ ਨੂੰ ਮਨ੍ਹਾ ਕਰ ਦਿੰਦੇ ਸਨ, ਪਰ Mr. Punian ਦਾ ਸੁਭਾਅ ਅਜਿਹਾ ਨਹੀਂ ਸੀ। ਇਸ ਦੀ ਬਜਾਏ, ਉਹ ਆਪਣੀ ਕਾਰ ਦੀ ਡਿੱਕੀ ਵਿੱਚ ਉਹਨਾਂ ਦਾ ਸਮਾਨ ਰੱਖਦੇ ਸਨ ਅਤੇ ਉਹਨਾਂ ਨੂੰ ਆਪਣੀ ਪਿਛਲੀ ਸੀਟ ‘ਤੇ ਬਿਠਾ ਦਿੰਦ ਸਨ। ਕਈ ਮਹੀਨਿਆਂ ਬਾਅਦ ਗ੍ਰੇਟਰ ਟੋਰਾਂਟੋ ਏਅਰਪੋਰਟ ਦੀ ਅਥਾਰਟੀ ਨੇ ਡ੍ਰਾਈਵਰਾਂ ਨੂੰ ਨਿੱਜੀ ਸੁਰੱਖਿਅਕ ਉਪਕਰਨ ਮੁਹੱਈਆ ਕਰਵਾਏ ਅਤੇ ਡ੍ਰਾਈਵਰਾਂ ਨੇ ਆਪਣੀਆਂ ਕਾਰਾਂ ਵਿੱਚ ਪਲਾਸਟਿਕ ਦੀਆਂ ਸ਼ੀਲਡਾਂ ਲਗਾਈਆਂ।

ਮਾਰਚ ਦੇ ਤੀਸਰੇ ਹਫਤੇ ਤੱਕ, Mr. Punian ਫਲੂ ਵਰਗੇ ਲੱਛਣਾਂ ਨੂੰ ਅਨੁਭਵ ਕਰਨ ਲੱਗ ਪਏ ਅਤੇ ਉਹਨਾਂ ਨੇ ਡ੍ਰਾਈਵਿੰਗ ਕਰਨੀ ਬੰਦ ਕਰ ਦਿੱਤੀ। ਉਸ ਨੇ ਆਪਣੇ ਪਰਿਵਾਰ ਨਾਲ ਸਾਂਝੇ ਘਰ ਦੇ ਬੇਸਮੈਂਟ ਵਿੱਚ ਕੁਆਰਨਟਾਈਨ ਕੀਤਾ, ਅਤੇ ਉਹ ਦਿਨੋਂ-ਦਿਨ ਬਿਮਾਰ ਹੁੰਦੇ ਗਏ। ਜਦੋਂ ਉਹਨਾਂ ਨੂੰ ਸਾਹ ਲੈਣ ਵਿੱਚ ਸਮੱਸਿਆ ਆਉਣ ਲੱਗ ਪਈ, ਤਾਂ ਉਹਨਾਂ ਨੂੰ ਬਰੈਂਪਟਨ ਸਿਵਿਕ ਵਿਖੇ ਲਿਜਾਇਆ ਗਿਆ ਅਤੇ ਫਿਰ ਟੋਰਾਂਟੋ ਜਨਰਲ ਹਸਪਤਾਲ ਵਿਖੇ ਟ੍ਰਾਂਸਫਰ ਕੀਤਾ ਗਿਆ, ਜਿੱਥੇ 4 ਮਈ ਨੂੰ ਉਹਨਾਂ ਦੀ ਮੌਤ ਹੋ ਗਈ।

ਉਹਨਾਂ ਦੇ ਬ੍ਰਦਰ-ਇਨ-ਲਾਅ, Birender Maan ਨੇ ਕਿਹਾ ਕਿ Mr. Punian ਆਪਣੇ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਨੂੰ ਇੱਕ ਘਰ ਮੁਹੱਈਆ ਕਰਵਾਉਣ ਵਿੱਚ ਮਾਣ ਮਹਿਸੂਸ ਕਰਦੇ ਸਨ – ਵਿਸ਼ੇਸ਼ ਤੌਰ ‘ਤੇ ਉਸਦੀ ਪੋਤੀ ਜੋ ਕਿ ਇੱਕ ਬੱਚੀ ਹੈ। ਜਦੋਂ ਉਹ ਇੱਕ ਸ਼ਿਸ਼ੂ ਸੀ, ਤਾਂ Mr. Punian ਨੇ ਉਸਦੇ ਸੁਰੱਖਿਅਕ ਦੀ ਭੂਮਿਕਾ ਨਿਭਾਈ।

“ਉਹ ਆਪਣੀ ਪੋਤੀ ਨੂੰ ਬੇਹੱਦ ਪਿਆਰ ਕਰਦੇ ਸੀ, ਹੈ ਨਾ?” Mr. Maan ਨੇ ਕਿਹਾ। “ਜਦੋਂ ਕਦੇ ਵੀ ਕੋਈ ਵੱਡਾ ਇਕੱਠ ਹੁੰਦਾ ਸੀ, ਜਿਸ ਵਿੱਚ ਸਾਰੇ ਬੱਚੇ ਨੱਚ ਰਹੇ ਹੁੰਦੇ ਸੀ ਅਤੇ ਬਹੁਤ ਉੱਚੀ ਅਵਾਜ਼ ਵਿੱਚ ਸੰਗੀਤ ਲੱਗਿਆ ਹੁੰਦਾ ਸੀ, ਤਾਂ ਉਹ ਆਪਣੀ ਪੋਤੀ ਨੂੰ ਉਠਾਉਂਦਾ ਸੀ ਅਤੇ ਬਾਹਰ ਤੁਰਣ ਲਈ ਚਲਾ ਜਾਂਦਾ ਸੀ।”

Mr. Maan ਨੇ ਕਿਹਾ, ਜੇਕਰ ਸਭ ਸਧਾਰਨ ਹੁੰਦਾ ਤਾਂ ਪਰਿਵਾਰ ਨੇ ਇਸ ਦੁੱਖ ਦੇ ਸਮੇਂ ਵਿੱਚ ਕਈ ਦਿਨਾਂ ਲਈ ਆਪਣਾ ਘਰ ਖੁੱਲ੍ਹਾ ਰੱਖਣਾ ਸੀ, ਮਹਿਮਾਨਾਂ ਦੇ ਲਈ ਚਾਹ ਦਾ ਲੰਗਰ ਲਗਾਉਣਾ ਸੀ। ਜਦਕਿ ਹੁਣ, ਘਰ ਵਿੱਚ ਬਹੁਤ ਸ਼ਾਂਤੀ ਸੀ ਤੇ ਲਗਭਗ 400 ਸ਼ੋਕਕਰਤਾਵਾਂ ਨੂੰ ਅੰਤਿਮ-ਸੰਸਕਾਰ ਦੀ ਔਨਲਾਈਨ ਲਾਈਵਸਟ੍ਰੀਮ ਦਿਖਾਈ ਗਈ ਸੀ।

ਏਅਰਪੋਰਟ ਟੈਕਸੀ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ, Rajinder Aujla ਦੇ ਅਨੁਸਾਰ ਮਹਾਮਾਰੀ ਦੀ ਪਹਿਲੀ ਲਹਿਰ ਵਿੱਚ, COVID-19 ਦੇ ਕਰਕੇ 10 ਏਅਰਪੋਰਟ ਟੈਕਸੀ ਡ੍ਰਾਈਵਰਾਂ ਦੀ ਮੌਤ ਹੋ ਗਈ। ਜੋ ਡ੍ਰਾਈਵਰ ਬਚੇ ਸਨ, ਉਹਨਾਂ ਵਿੱਚੋਂ 80 ਪ੍ਰਤੀਸ਼ਤ ਕੰਮ ਨਹੀਂ ਕਰ ਰਹੇ ਸਨ ਕਿਉਂਕਿ ਹਵਾਈ ਯਾਤਰਾ ਵਿੱਚ ਭਾਰੀ ਗਿਰਾਵਟ ਆਈ ਸੀ। ਹਰ ਮਹੀਨੇ ਜੋ $1,800 ਉਹਨਾਂ ਨੂੰ ਸਰਕਾਰੀ ਸਹਾਇਤਾ ਵਿੱਚ ਮਿਲਦਾ ਹੈ, ਉਹ ਮਹੀਨੇਵਾਰ ਖਰਚਿਆਂ ਨੂੰ ਪੂਰਾ ਕਰਨ ਲਈ ਕਾਫੀ ਨਹੀਂ ਹੈ, ਇਸਲਈ ਕਈਆਂ ਨੇ ਆਪਣੇ ਪਰਿਵਾਰਾਂ ਦਾ ਪੇਟ ਭਰਣ ਦੇ ਲਈ ਦੂਸਰੀ ਮੋਰਗੇਜ ਜਾਂ ਲਾਈਨ ਆਫ ਕ੍ਰੈਡਿਟ ਕਢਵਾ ਲਈ ਹੈ।

Mr. Aujla ਨੇ ਕਿਹਾ, “ਕਿਸੇ ਨੇ ਨਹੀਂ ਸੋਚਿਆ ਸੀ ਕਿ ਇਹ ਇੰਨਾ ਲੰਬਾ ਚੱਲੇਗਾ”। “ਮੈਂ ਜਿਹਨਾਂ ਲੋਕਾਂ ਨੂੰ ਜਾਣਦਾ ਹਾਂ, ਉਹਨਾਂ ਵਿੱਚੋਂ ਕਈ ਇਸ ਸਮੇਂ ਕਾਫੀ ਪਰੇਸ਼ਾਨ ਹਨ”।

ਮੀਡਿਆ ਵਿੱਚ COVID-19, ਖਾਸ ਤੌਰ ‘ਤੇ ਵਧੇਰੇ ਖਤਰਨਾਕ ਵੇਰੀਏਂਟ ਤੋਂ ਸੰਕ੍ਰਮਿਤ ਯਾਤਰੀਆਂ ਨੂੰ ਦੂਰ ਰੱਖਣ ਦੇ ਲਈ ਸਰਕਾਰ ਵੱਲੋਂ ਇੱਕ ਮਹੀਨੇ ਦੇ ਲਈ ਭਾਰਤ ਅਤੇ ਪਾਕੀਸਤਾਨ ਤੋਂ ਯਾਤਰੀ ਫਲਾਈਟਾਂ ਦੇ ਬੈਨ ਦਾ ਫੈਸਲਾ ਦੱਸਿਆ ਗਿਆ ਸੀ। ਅਜਿਹੀ ਅੰਤਰਰਾਸ਼ਟਰੀ ਯਾਤਰਾ ਸੰਭਵ ਤੌਰ ‘ਤੇ ਜ਼ਰੂਰੀ ਕਿਵੇਂ ਹੋ ਸਕਦੀ ਹੈ?

ਪਰ L6P ਦੇ ਕਈ ਨਾਗਰਿਕਾਂ ਦੇ ਲਈ, ਯਾਤਰਾ – ਵਿਸ਼ੇਸ਼ ਤੌਰ ‘ਤੇ ਭਾਰਤ ਅਤੇ ਕੈਨੇਡਾ ਦੇ ਵਿਚਕਾਰ – ਜ਼ਰੂਰੀ ਸੀ। ਕੁਝ ਯਾਤਰੀ ਕਨੇਡੀਅਨ ਕਾਲਜਾਂ ਅਤੇ ਯੁਨੀਵਰਸਟੀਆਂ ਵਿੱਚ ਰਜਿਸਟਰ ਵਿਦਿਆਰਥੀ ਸੀ ਜਿੰਨ੍ਹਾਂ ਦਾ ਆਪਣੀ ਪੜ੍ਹਾਈ ਨੂੰ ਪੂਰਾ ਕਰਨ ਦੇ ਲਈ ਕੈਨੇਡਾ ਵਿੱਚ ਸਰੀਰਕ ਤੌਰ ‘ਤੇ ਮੌਜੂਦ ਹੋਣਾ ਜ਼ਰੂਰੀ ਸੀ। ਕਈਆਂ ਨੂੰ ਬਹੁਤ ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਵਰਕ ਪਰਮਿਟ ਮਿਲਿਆ ਸੀ। ਕੁਝ ਪਤੀ ਆਪਣੀਆਂ ਪਤਨੀਆਂ, ਬੱਚੇ ਆਪਣੇ ਮਾਪਿਆਂ ਨਾਲ, ਦਾਦਾ-ਦਾਦੀ, ਨਾਨਾ-ਨਾਨੀ ਆਪਣੀ ਪੋਤੇ-ਪੋਤੀਆਂ, ਧੋਤੇ-ਧੋਤੀਆਂ ਨਾਲ ਪਹਿਲੀ ਵਾਰ ਮਿਲ ਰਹੇ ਸੀ।

ਜਦਕਿ ਬਹੁਤ ਥੋੜ੍ਹੇ COVID-19 ਮਾਮਲੇ ਅੰਤਰਰਾਸ਼ਟੀ ਯਾਤਰਾ ਦੇ ਨਾਲ ਸੰਬੰਧਤ ਹਨ, ਪਰ ਜ਼ਰੂਰੀ ਕੁਆਰਨਟਾਈਨ ਦੇ ਨਾਲ ਸੰਬੰਧਤ ਢਾਂਚੇ L6P ਵਿੱਚ ਨਵੇਂ ਆਵਾਸੀਆਂ ਦਾ ਸੁਆਗਤ ਕਰਨ ਵਾਲੇ ਲੋਕਾਂ ਦੇ ਲਈ ਜ਼ਿਆਦਾ ਵੱਡੀ ਚਿੰਤਾ ਰਹੇ ਹਨ। Manvir Bhangu, ਪੰਜਾਬੀ ਕਮਿਊਨਿਟੀ ਹੈਲਥ ਸਰਵਿਸੇਜ਼ ਵਿਖੇ ਸੰਚਾਲਨ ਪ੍ਰਬੰਧਕ ਕਹਿੰਦੀ ਹੈ ਕਿ ਉਹ ਅਤੇ ਉਸਦਾ ਏਜੰਸੀ ਸਟਾਫ ਲਗਾਤਾਰ ਸਥਾਨਕ ਘਰਾਂ ਦੇ ਬੇਸਮੈਂਟਾਂ ਵਿੱਚ ਅਸੁਰੱਖਿਅਤ “ਕੁਆਰਨਟਾਈਨ ਹੋਟਲਾਂ” ਬਾਰੇ ਕਹਾਣੀਆਂ ਸੁਣਦੇ ਹਨ। ਵਰਗੀਕ੍ਰਿਤ ਇਸ਼ਤਿਹਾਰਾਂ ਦੇ ਰਾਹੀਂ, ਉਹ ਕਥਿਤ ਤੌਰ ‘ਤੇ ਨਵੇਂ ਆਵਾਸੀਆਂ – ਵਿਸ਼ੇਸ਼ ਤੌਰ ‘ਤੇ ਸਟੱਡੀ ਪਰਮਿਟ ‘ਤੇ ਆਉਣ ਵਾਲੇ ਭਾਰਤੀ ਲੋਕ – ਨੂੰ ਸਰਕਾਰ ਵੱਲੋਂ ਜ਼ਰੂਰੀ ਘੋਸ਼ਿਤ ਕੀਤੇ ਗਏ ਸੈਲਫ-ਆਈਸੋਲੇਸ਼ਨ ਕਰਨ ਦਾ ਸਥਾਨ ਦਿੰਦੇ ਹਨ। ਪਰ ਵਿਦਿਆਰਥੀਆਂ ਨੇ ਏਜੰਸੀ ਨੂੰ ਸ਼ਿਕਾਇਤ ਕੀਤੀ ਹੈ ਕਿ ਉਹਨਾਂ ਦੇ ਪਾਸਪੋਰਟ ਜ਼ਬਤ ਕਰ ਲਿੱਤੇ ਗਏ ਹਨ ਅਤੇ ਉਹਨਾਂ ਦੀਆਂ ਯੂਨਿਟਾਂ, ਜਿਹਨਾਂ ਬਾਰੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਉਹਨਾਂ ਵਿੱਚ ਵੱਖ ਕਮਰੇ ਅਤੇ ਬਾਥਰੂਮ ਸੁਵਿਧਾਵਾਂ ਹੋਣਗੀਆਂ, ਅਸਲ ਵਿੱਚ ਆਈਸੋਲੇਟ ਕਰਨ ਵਾਲੇ ਹੋਰਾਂ ਲੋਕਾਂ ਨਾਲ ਸਾਂਝੀਆਂ ਕੀਤੀਆਂ ਗਈਆਂ ਸਨ।

ਇਸ ਸਾਲ L6P ਵਿੱਚ ਆਏ ਕੁਝ ਨਵੇਂ ਆਵਾਸੀਆਂ ਨੇ The Globe ਨੂੰ ਦੱਸਿਆ ਹੈ ਕਿ ਉਹਨਾਂ ਨੂੰ ਕੇਵਲ ਆਪਣੇ ਨਵੇਂ ਘਰ ਵਿੱਚ ਆ ਕੇ ਪਤਾ ਲੱਗਿਆ ਹੈ ਕਿ ਉਹਨਾਂ ਦਾ ਗੁਆਂਢ ਇੱਕ COVID-19 ਹੌਟਸਪੌਟ ਸੀ। ਦਿਨ ਵਿੱਚ, ਉਹਨਾਂ ਨੇ ਭੋਜਨ ਕਿੱਟਾਂ ਜਾਂ ਨਿਰਮਾਣ ਕੀਤੀਆਂ ਅਗਨੀ-ਸੁਰੱਖਿਆ ਉਪਕਰਨ ਤਿਆਰ ਕਰਨ ਵਾਲੀਆਂ ਫੈਕਟਰੀਆਂ ਵਿਖੇ ਵਾਇਰਸ ਦੇ ਸੰਪਰਕ ਵਿੱਚ ਆਉਣ ਦਾ ਜੋਖਿਮ ਉਠਾਇਆ। ਰਾਤ ਨੂੰ, ਉਹ ਨੌਕਰੀ ਦੀਆਂ ਸਾਈਟਾਂ ਨੂੰ ਖੰਘਾਲਦੇ ਸੀ, ਉਹਨਾਂ ਫੀਲਡਾਂ ਵਿੱਚ ਸੈਂਕੜਿਆਂ ਨੌਕਰੀਆਂ ਦੇ ਲਈ ਅਪਲਾਈ ਕਰਦੇ ਸੀ, ਜਿੰਨ੍ਹਾਂ ਵਿੱਚ ਉਹ ਸਿਖਲਾਈ ਪ੍ਰਾਪਤ ਹਨ – IT, ਵਿਕਰੀ, ਇੰਜੀਨਿਅਰਿੰਗ – ਜਿਸ ਨਾਲ ਉਹ ਘਰ ਤੋਂ ਸੁਰੱਖਿਅਤ ਢੰਗ ਨਾਲ ਕੰਮ ਕਰਦੇ ਹੋਏ ਹੋਰ ਪੈਸੇ ਕਮਾ ਸਕਣਗੇ।

L6P ਦੇ ਉੱਤਰੀ ਪਾਸੇ ਕੈਸਲਮੋਰ ਅਤੇ ਕਲਾਰਕਵੇ ਵਿਖੇ, Mr. Garg, ਟਰੱਕ ਡ੍ਰਾਈਵਰ, Ms. Sharma, ਇੱਕ ਰੇਸਟਾਂਰੈਂਟ ਮੈਨੇਜਰ ਅਤੇ ਇੱਕ ਕਜ਼ਨ ਨਾਲ ਰਹਿੰਦਾ ਹੈ, ਉਹ ਵੀ ਫੂਡ ਸਰਵਿਸ ਵਿੱਚ ਕੰਮ ਕਰਦਾ ਹੈ। ਇਹ ਤਿੰਨੋਂ ਬੇਸਮੈਂਟ ਅਪਾਰਟਮੈਂਟ ਦੇ $1,400 ਕਿਰਾਏ ਦਾ ਭੁਗਤਾਨ ਕਰਨ ਲਈ ਆਪਣੀ ਕਮਾਈ ਨੂੰ ਇਕੱਠਿਆਂ ਕਰਦੇ ਹਨ, ਇਹ ਬੇਸਮੈਂਟ ਹਾਲ ਹੀ ਵਿੱਚ ਬਣੀ ਅਤੇ ਪਹਿਲੀ-ਪੀੜ੍ਹੀ ਦੇ ਭਾਰਤੀ ਅਵਾਸੀਆਂ ਦੀ ਮਲਕੀਅਤ ਵਾਲੇ ਘਰ ਵਿੱਚ ਹੈ।

Ms. Sharma ਹਰੇਕ ਮਹੀਨੇ ਪੰਜਾਬ ਵਿੱਚ ਆਪਣੇ ਪਰਿਵਾਰ ਨੂੰ ਕੁਝ ਸੈਂਕੜੇ ਡਾਲਰ ਭੇਜਦੀ ਹੈ। ਇਹ ਇੱਥੇ 2017 ਵਿੱਚ ਇੱਕ ਕਾਲੇਜ ਪ੍ਰੋਗਰਾਮ ਕਰਨ ਦੇ ਲਈ ਆਏ ਸਨ, ਅਤੇ ਉਹ ਖਤਮ ਹੋਣ ਤੋਂ ਬਾਅਦ, ਉਸ ਨੇ ਬਿਲਾਂ ਦਾ ਭੁਗਤਾਨ ਕਰਨ ਅਤੇ ਪਰਮਾਨੈਂਟ ਰੈਜ਼ੀਡੈਂਸੀ ਪ੍ਰਾਪਤ ਕਰਨ ਦੇ ਲਈ ਲੁੜੀਂਦੇ ਕਾਰਜ ਅਨੁਭਵ ਪ੍ਰਾਪਤ ਕਰਨ ਦੇ ਲਈ ਰੇਸਟਾਰੈਂਟ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਪਰ ਉਸਦੇ ਫੀਲਡ, ਇਲੈਕਟ੍ਰੀਕਲ ਇੰਜੀਨਿਅਰਿੰਗ ਵਿੱਚ ਨੌਕਰੀਆਂ ਬਰੈਂਪਟਨ ਵਿੱਚ ਘੱਟ ਹਨ, ਇਸਲਈ ਉਹ ਵੀ ਕਈ ਹੋਰਾਂ ਬੱਚਿਆਂ ਦੇ ਵਾਂਗ ਕਈ ਸਾਲਾਂ ਦੇ ਲਈ ਘੱਟ-ਆਮਦਨੀ ਵਾਲੇ ਜ਼ਰੂਰੀ ਕੰਮ ਵਿੱਚ ਫੱਸ ਗਈ ਹੈ।

ਆਪਣੀ ਪਹਿਲੀ ਨੌਕਰੀ, ਇੱਕ ਹੋਰ ਸਥਾਨਕ ਭਾਰਤੀ ਰੈਸਟਾਰੈਂਟ ਵਿਖੇ, Ms. Sharma ਦੇ ਮਾਲਕ ਨੇ ਉਸਨੂੰ ਕਈ ਮਹੀਨਿਆਂ ਦੇ ਲਈ ਘੱਟ ਤਨਖਾਹ ਦਿੱਤੀ ਅਤੇ ਉਸ ਨੇ ਉਸ ਦੇ ਕਈ ਹਜ਼ਾਰਾਂ ਡਾਲਰ ਆਪਣੇ ਕੋਲ ਰੱਖ ਲਏ। ਜਦੋਂ ਉਸਨੇ ਉਸਦਾ ਸਾਮ੍ਹਣਾ ਕਰਨ ਦਾ ਹੌਂਸਲਾ ਦਿਖਾਇਆ, ਤਾਂ ਉਸਨੇ ਨਕਦੀ ਵਿੱਚ ਟਿਪ ਲੈਣ ਦੇ ਲਈ ਉਸਨੂੰ ਸਰਕਾਰ ਕੋਲ ਰਿਪੋਰਟ ਕਰਨ ਦੀ ਧਮਕੀ ਦਿੱਤੀ – ਉਸਨੇ ਕਿਹਾ ਕਿ ਨਾ ਰਿਪੋਰਟ ਕੀਤੀ ਗਈ ਆਮਦਨੀ ਪਰਮਾਨੈਂਟ ਰੈਜ਼ੀਡੈਂਸੀ ਦੇ ਲਈ ਉਸਦੇ ਆਵੇਦਨ ਵਿੱਚ ਮੁਸ਼ਕਲ ਕਰ ਸਕਦੀ ਹੈ।

Ms. Bhangu ਕਹਿੰਦੇ ਹਨ “ਮਾਮਲੇ ਵਧਣ ਦੇ ਲਈ ਕੁਝ ਵਿਸ਼ੇਸ਼ ਸਮੁਦਾਇਆ ‘ਤੇ ਭਾਰ ਪਾਉਣਾ ਸਰਲ ਹੈ”, “ਪਰ ਅਜਿਹੇ ਹਾਲਤਾਂ ਵਿੱਚ ਰਹਿਣਾ ਵੱਖਰੀ ਗੱਲ ਹੈ ਅਤੇ ਤੁਹਾਨੂੰ ਪਤਾ ਹੈ ਕਿ, ਤੁਹਾਡੇ ਕੋਲ ਕੋਈ ਹੋਰ ਵਿਕਲਪ ਨਹੀਂ ਹੈ”।


ਇਹ ਸਮਝਣ ਲਈ ਕਿ ਕਿਵੇਂ ਬਰੈਂਪਟਨ ਮਹਾਮਾਰੀ ਦੇ ਵਿੱਚ ਚੱਲਦਾ ਰਿਹਾ, ਜਦਕਿ ਦੇਸ਼ ਦਾ ਜ਼ਿਆਦਾਤਰ ਭਾਗ ਬੰਦ ਸੀ, ਇਹ ਦੇਖਣਾ ਬਹੁਤ ਹੋਵੇਗਾ ਕਿ ਕੈਨੇਡਾ ਦੇ ਹਾਈਵੇਜ਼ ਦੀ ਵਰਤੋਂ ਕੌਣ ਕਰ ਰਿਹਾ ਹੈ। ਜਦਕਿ 2019 ਤੋਂ ਲੈ ਕੇ 2021 ਤੱਕ, ਗੈਰ-ਵਪਾਰਕ ਟ੍ਰੈਫਿਕ ਲਗਭਗ 90 ਪ੍ਰਤੀਸ਼ਤ ਘੱਟ ਸੀ, ਪਰ ਹਫਤੇਵਾਰ ਟਰੱਕ ਟ੍ਰਿਪਾਂ ਮਹਾਮਾਰੀ ਦੀ ਸ਼ੁਰੂਆਤ ਵਿੱਚ ਇੱਕ ਛੋਟੀ ਜਿਹੀ ਕਮੀ ਤੋਂ ਬਾਅਦ ਪਹਿਲਾਂ ਨਾਲੋਂ ਕਿਤੇ ਵੱਧ ਸਨ।

ਇਹ ਬਦਲਾਵ ਬਰੈਂਪਟਨ ਤੋਂ ਇਲਾਵਾ ਕਿਤੇ ਵੀ ਹੋ ਇੰਨਾ ਤੀਬਰ ਨਹੀਂ ਦੇਖਿਆ ਗਿਆ। ਜੇਕਰ ਟਰੱਕਾਂ ਦੇ ਟ੍ਰੈਫਿਕ ਦੀ ਗੱਲ ਕੀਤੀ ਜਾਵੇ ਤਾਂ ਪੀਲ ਵਿੱਚੋਂ ਦੀ ਲੰਘਣ ਵਾਲੇ ਹਾਈਵੇ ਇਸ ਮਹਾਦੀਪ ‘ਤੇ ਸਭ ਤੋਂ ਜ਼ਿਆਦਾ ਵਿਅਸਤ ਹੁੰਦੇ ਹਨ। ਡ੍ਰਾਈਵਰ ਕੇਵਲ ਏਅਰਪੋਰਟ-ਖੇਤਰ ਦੇ ਵੇਅਰਹਾਊਸਾਂ ਤੋਂ ਇਸ ਦੇਸ਼ ਦੇ ਹੋਰਾਂ ਭਾਗਾਂ ਤੱਕ ਹੀ ਸਮਾਨ ਨੂੰ ਟ੍ਰਾਂਸਪੋਰਟ ਨਹੀਂ ਕਰ ਰਹੇ, ਪਰ ਕੈਨੇਡਾ-U.S. ਦੇ ਬਾਰਡਰ ਦੇ ਦੋਨੋਂ ਪਾਸੇ ਹਰ ਹਫਤੇ ਬਿਲਿਅਨ ਡਾਲਰਾਂ ਦੇ ਉਤਪਾਦ ਵੀ ਡਿਲੀਵਰ ਕਰ ਰਹੇ ਹਨ ਅਤੇ ਚੁੱਕ ਰਹੇ ਹਨ।

Mr. Garg ਨੇ ਕਿਹਾ ਕਿ ਮਹਾਮਾਰੀ ਦੇ ਸ਼ੁਰੂਆਤੀ ਦਿਨਾਂ ਵਿੱਚ, ਕਈ ਵੱਡੀਆਂ ਟਰੱਕ ਕੰਪਨੀਆਂ ਨੇ ਕੁਝ ਮਹੀਨਿਆਂ ਦੇ ਲਈ ਆਪਣੇ ਕਰਮਚਾਰੀਆਂ ਨੂੰ ਕੰਮ ਤੋਂ ਬਾਹਰ ਕੱਢ ਦਿੱਤਾ, ਪਰ ਛੋਟੇ ਆਊਫਿਟ, ਸਮੇਤ ਉਹ ਜਿਸ ਲਈ ਉਹ ਕੰਮ ਕਰ ਰਹੇ ਸਨ, ਬਹੁਤ ਜ਼ਿਆਦਾ ਵਿਅਸਤ ਹੋ ਗਏ। ਮੰਗ ਇੰਨੀ ਜ਼ਿਆਦਾ ਵੱਧ ਸੀ ਕਿ ਉਹ ਬਰੈਂਪਟਨ ਤੋਂ ਸਾਲਟ ਲੇਕ ਸਿਟੀ, ਉਤਾਹ ਅਤੇ ਵਾਪਿਸ ਆਉਣ ਲਈ ਛੇ-ਛੇ ਦਿਨਾਂ ਦੀ ਯਾਤਰਾ ਕਰ ਰਹੇ ਸਨ, ਸਬਵੇ ਦੇ ਸੈਂਡਵਿਚ ਅਤੇ ਉਸਦੀ ਕੈਬ ਵਿੱਚ ਪਏ ਇਲੈਕਟ੍ਰਿਕ ਸਟੋਵ ਵਿੱਚ ਬਣੇ ਅੰਡਿਆਂ ‘ਤੇ ਗੁਜ਼ਾਰਾ ਕਰ ਰਹੇ ਸਨ। ਹੁਣ ਉਹ U.S. ਤੱਕ ਡੇ ਟ੍ਰਿਪ ਕਰਦੇ ਹਨ ਅਤੇ ਐਤਵਾਰ ਨੂੰ ਸੌਂਦੇ ਹਨ, Ms. Sharma ਦੇ ਨਾਲ ਸੈਰ ‘ਤੇ ਜਾਂਦੇ ਹਨ ਜਾਂ Netflix ਦੇਖਦੇ ਹਨ।

ਸਟੀਕ ਤੌਰ ‘ਤੇ ਇਦਾਂ ਇਸ ਕਰਕੇ ਸੀ ਕਿਉਂਕਿ ਦੇਸ਼ ਦੇ ਹੋਰਾਂ ਭਾਗਾਂ ਵਿੱਚ ਖੁਦਰਾ ਗਤੀਵਿਧੀ ਧੀਮੀ ਹੋ ਗਈ ਸੀ ਇਸਲਈ ਟਰੱਕ ਡ੍ਰਾਈਵਰਾਂ ਅਤੇ ਫੈਕਟਰੀਆਂ ਅਤੇ ਵੇਅਰਹਾਊਸਾਂ ਵਿੱਚ ਕੰਮ ਕਰਨ ਵਾਲਿਆਂ ਦਾ ਕੰਮ ਵੱਧ ਗਿਆ ਸੀ। ਖਰੀਦਦਾਰੀ ਔਨਲਾਈਨ ਹੋ ਗਈ ਸੀ, ਜਿਸ ਕਰਕੇ ਟ੍ਰਾਂਸਪੋਰਟੇਸ਼ਨ ਅਤੇ ਲੌਜਿਸਟਿਕਸ – ਜਿਸ ਦਾ ਜ਼ਿਆਦਾ ਭਾਗ ਰਿਮੋਟ ਢੰਗ ਨਾਲ ਨਹੀਂ ਹੋ ਸਕਦਾ ਸੀ – ਹੋਰ ਵੀ ਜ਼ਰੂਰੀ ਹੋ ਗਈ ਸੀ।

ਬਰੈਂਪਟਨ ਦੇ ਨਾਗਰਿਕਾਂ ਨੂੰ ਵੀ ਆਪਣਾ ਕੰਮ ਜਾਰੀ ਰੱਖਣਾ ਪਿਆ। University Health Network ਵਿਖੇ Gattuso Centre for Social Medicine ਦੇ ਨਵੇਂ ਵਿਸ਼ਲੇਣ ਦੇ ਅਨੁਸਾਰ ਟੋਰਾਂਟੋਂ ਅਤੇ ਪੀਲ ਖੇਤਰ ਦੇ ਸਾਰੇ ਗੁਆਂਢਾਂ ਵਿੱਚੋਂ, L6P ਵਿੱਚ ਉਸ ਗਿਣਤੀ ਦੇ ਸਭ ਤੋਂ ਵੱਧ ਲੋਕ ਰਹਿੰਦੇ ਹਨ ਜੋ ਕੰਮ ਦੇ ਲਈ ਵੱਖਰੀ ਜਨਸੰਖਿਆ ਸਹਿ-ਭਾਗ ਜਾਂ ਭਾਗ ਵਿਖੇ ਜਾਂਦੇ ਹਨ। ਇਸ ਵਿੱਚ ਨਿਰਮਾਣ, ਉਪਯੋਗਿਤਾਵਾਂ, ਵਪਾਰ, ਟ੍ਰਾਂਸਪੋਰਟ ਅਤੇ ਉਪਕਰਨਾਂ ਵਿੱਚ ਵੀ ਸਭ ਤੋਂ ਵੱਧ ਰੋਜ਼ਗਾਰ ਵੀ ਸੀ।

ਜ਼ਿਆਦਾਤਰ ਕਰਮਚਾਰੀ ਕਾਰ ਦੇ ਰਾਹੀਂ ਕੰਮ ‘ਤੇ ਜਾਂਦੇ ਹਨ, ਜਿੰਨ੍ਹਾਂ ਵਿੱਚੋਂ ਕੁਝ WhatsApp ਗ੍ਰੁਪਾਂ ਜਾਂ Kijiji ਵਿਗਿਆਪਨਾਂ ਦੇ ਰਾਹੀਂ ਵਿਵਸਥਿਤ ਕੀਤੇ ਗਏ ਜੋਖਿਮ ਭਰੇ ਕਾਰ ਪੂਲਾਂ ਦਾ ਵਿਕਲਪ ਚੁਣਦੇ ਹਨ ਜਿਸ ਵਿੱਚ ਉਪਭੋਗਤਾ ਆਪਣੇ ਗੁਆਂਢੀਆਂ ਨੂੰ L6P ਤੋਂ Amazon ਵੇਅਰਹਾਊਸ ਤੱਕ ਲਿਫਟ ਦਿੰਦੇ ਹਨ।

ਪਰ ਪਬਲਿਕ ਟ੍ਰਾਂਸਿਟ ਸਭ ਤੋਂ ਸਸਤਾ ਵਿਕਲਪ ਰਹਿਣਾ ਜਾਰੀ ਰਹਿੰਦਾ ਹੈ। ਪੱਛਮੀ ਬਰੈਂਪਟਨ ਵਿੱਚ Amazon ਦੇ ਹੈਰੀਟੇਜ ਰੋਡ ਵਿਤਰਨ ਕੇਂਦਰ ਵਿਖੇ ਸ਼ਿਫਟ ਤਬਦੀਲੀ ਦੇ ਦੌਰਾਨ, 100 ਤੋਂ ਵੱਧ ਲੋਕ ਈਸਟਬਾਊਂਡ 511 Zum ਬੱਸ ਵਿੱਚ ਚੜ੍ਹਨ ਦੇ ਲਈ ਇੰਤਜ਼ਾਰ ਕਰਦੇ ਹੋਣਗੇ। ਜ਼ਿਆਦਾਤਰ ਲੋਕ ਡਿਸਪੋਜ਼ੇਬਲ ਮਾਸਕ ਪਹਿਣਦੇ ਹਨ ਅਤੇ ਉਹਨਾਂ ਦੇ ਮੋਢਿਆਂ ਦੇ ਉੱਤੇ ਬੈਕਪੈਕ ਟੰਗੇ ਹੋਏ ਹਨ। ਜ਼ਿਆਦਾਤਰ ਲੋਕ ਆਪਣੀ 20s ਵਿੱਚ ਲੱਗਦੇ ਹਨ, ਪਰ 10 ਘੰਟਿਆਂ ਦੀ ਸ਼ਿਫਟ ਤੋਂ ਬਾਅਦ, ਉਹਨਾਂ ਦੇ ਚਿਹਰੇ ‘ਤੇ ਆਪਣੇ ਤੋਂ ਤਿਗੁਣੀ ਉਮਰ ਦੇ ਲੋਕਾਂ ਦੇ ਚਿੰਤਾ ਭਰੇ ਚਿਹਰਿਆਂ ਦੇ ਭਾਵ ਹੁੰਦੇ ਹਨ। L6P ਤੱਕ ਯਾਤਰਾ ਕਰਨ ਲਈ ਤਿੰਨ ਬੱਸਾਂ ਬਦਲਣੀਆਂ ਪੈਂਦੀਆਂ ਅਤੇ ਇਹ ਯਾਤਰਾ 94 ਮਿੰਟਾਂ ਦੀ ਹੁੰਦੀ ਹੈ।

ਮਾਰਚ ਵਿੱਚ, ਜਦੋਂ ਨੌ ਬਰੈਂਪਟਨ ਟ੍ਰਾਂਸਿਟ ਡ੍ਰਾਈਵਰ COVID-19 ਦੇ ਲਈ ਪੌਜ਼ਿਟਿਵ ਪਾਏ ਗਏ ਤਾਂ ਸ਼ਹਿਰ ਨੇ ਇਸ ਲਾਈਨ ‘ਤੇ ਥੋੜ੍ਹੇ ਸਮੇਂ ਲਈ ਆਪਣੀ ਸੇਵਾ ਸਸਪੈਂਡ ਕਰ ਦਿੱਤੀ। ਇਹ ਸਾਰੇ 511 ਰੂਟ ਦੇ ਪੱਛਮੀ ਮਾਰਗ ਜਾਂ ਉਸ ਨਾਲ ਜੁੜਨ ਵਾਲੀ ਰੂਟ ‘ਤੇ ਡ੍ਰਾਈਵ ਕਰਦੇ ਸੀ। ਇੱਕ ਡ੍ਰਾਈਵਰ, Dael Muttly Jaecques ਦੀ ਮੌਤ ਹੋ ਗਈ। ਇਸ ਸੇਵਾ ਨੂੰ ਰੱਦ ਕਰਨ ਦਾ ਫੈਸਲਾ ਡ੍ਰਾਈਵਰਾਂ ਦੇ ਯੂਨੀਅਨ ਵੱਲੋਂ ਚਿੰਤਾ ਜ਼ਾਹਰ ਕਰਨ ਤੋਂ ਬਾਅਦ ਆਇਆ ਕਿ Amazon ਦੇ ਹੈਰੀਟੇਜ ਰੋਡ ਸੈਂਟਰ ਵਿਖੇ ਇੱਕ ਸੰਭਵ ਆਊਟਬ੍ਰੇਕ ਡ੍ਰਾਈਵਰਾਂ ਦੇ ਸੰਕ੍ਰਮਣਾਂ ਦਾ ਸਰੋਤ ਸੀ।

ਇਹ ਯਕੀਨੀ ਕਰਨ ਲਈ ਕਿ ਕਰਮਚਾਰੀ ਕੰਮ ‘ਤੇ ਆਉਣਾ ਜਾਰੀ ਰੱਖ ਸਕਣ, Amazon ਨੇ ਆਪਣੀ ਨਿੱਜੀ ਬੱਸ ਸੇਵਾ ਸ਼ੁਰੂ ਕਰਨ ਵਿੱਚ ਜ਼ਿਆਦਾ ਸਮਾਂ ਨਹੀਂ ਲਾਇਆ। ਪਰ ਇਹ ਕੇਵਲ ਕੁਝ ਸਮਾਂ ਹੀ ਚੱਲੀ ਕਿਉਂਕਿ ਅਚਾਨਕ ਹੋਈ ਜਾਂਚ ਦੇ ਕਰਕੇ COVID-19 ਦੇ 200 ਤੋਂ ਵੱਧ ਕਰਮਚਾਰੀ ਮਾਮਲੇ ਫੜੇ ਜਾਣ ਤੋਂ ਬਾਅਦ ਪੀਲ ਪਬਲਿਕ ਹੈਲਥ ਨੇ ਫੁਲਫਿਲਮੈਂਟ ਸੈਂਟਰ ਦੋ ਹਫਤਿਆਂ ਲਈ ਬੰਦ ਕਰ ਦਿੱਤਾ।

ਇਸ ਸੁਵਿਧਾ ਦੇ ਇੱਕ ਕਰਮਚਾਰੀ, ਜਿਸ ਨੂੰ The Globe ਨੇ ਗੁਮਨਾਮ ਰੱਖਣ ਦੇ ਲਈ ਸਹਿਮਤੀ ਜਤਾਈ ਹੈ, ਨੇ ਸੈਲਫ-ਆਈਸੋਲੇਟ ਕਰਨ ਦੇ ਲਈ ਮੈਡੀਕਲ ਛੁੱਟੀ ਲੈਣ ਦੀ ਲੰਬੀ ਅਤੇ ਔਖੀ ਪ੍ਰਕਿਰਿਆ ਦਾ ਵਰਣਨ ਕੀਤਾ ਹੈ, ਜਿਸ ਕਰਕੇ ਲੱਛਣਾਂ ਵਾਲੇ ਕਰਮਚਾਰੀ ਬਿਮਾਰ ਹੋ ਜਾਂਦੇ ਹਨ।

ਪਿਛਲੀ ਸਰਦੀਆਂ ਵਿੱਚ, ਇੱਕ ਕਰਮਚਾਰੀ ਦੀ ਮਾਤਾ, ਜੋ ਕਿ ਫ੍ਰੰਟਲਾਈਨ ਸਿਹਤ-ਦੇਖਭਾਲ ਕਰਮਚਾਰੀ ਸੀ, ਦੀ COVID-19 ਦੇ ਕਰਕੇ ਮੌਤ ਹੋ ਗਈ। ਉਸਦੇ ਦਾਦਾ-ਦਾਦੀ ਵੀ ਸੰਕ੍ਰਮਿਤ ਸੀ। ਇਹਨਾਂ ਦੀਆਂ ਤਿੰਨ ਪੀੜ੍ਹੀਆਂ ਇਕੱਠੀਆਂ ਰਹਿੰਦੀਆਂ ਸਨ, ਅਤੇ ਕਰਮਚਾਰੀ ਨੂੰ ਡਰ ਸੀ ਕਿ ਉਹ ਵੀ ਬਿਮਾਰ ਹੋ ਸਕਦਾ ਹੈ। ਮੈਡੀਕਲ ਛੁੱਟੀ ਪ੍ਰਾਪਤ ਕਰਨ ਦੇ ਲਈ, ਕੰਪਨੀ ਨੂੰ ਉਸਦੇ ਪਰਿਵਾਰ ਦੇ COVID-19 ਦੇ ਟੈਸਟ ਦੇ ਨਤੀਜਿਆਂ ਦਾ ਸਬੂਤ ਚਾਹੀਦਾ ਸੀ। ਉਹ ਕਰਮਚਾਰੀ, ਜੋ ਆਪਣੀ ਮਾਤਾ ਦੀ ਮੌਤ ਦਾ ਸ਼ੋਕ ਕਰ ਰਿਹਾ ਸੀ, ਅਤੇ ਆਪਣੇ ਦਾਦਾ-ਦਾਦੀ ਨੂੰ ਵਾਰ-ਵਾਰ ਹਸਪਤਾਲ ਲਿਜਾ ਅਤੇ ਲਿਆ ਰਿਹਾ ਸੀ, ਜਿੱਥੇ ਉਹਨਾਂ ਦੋਨਾਂ ਨੂੰ ਦਾਖਲ ਕੀਤਾ ਗਿਆ ਅਤੇ ਕਈ ਵਾਰ ਡਿਸਚਾਰਜ ਕੀਤਾ ਗਿਆ, ਗੁੱਸੇ ਵਿੱਚ ਸੀ। ਉਸਦੀ ਛੁੱਟੀ ਤਿੰਨ ਹਫਤੇ ਪਹਿਲਾਂ ਮੰਜ਼ੂਰ ਕੀਤੀ ਗਈ ਸੀ – ਤਿੰਨ ਹਫਤੇ ਬਿਨਾਂ ਕਿਸੇ ਤਨਖਾਹ ਦੇ।

ਜਦੋਂ ਮਾਰਚ ਵਿੱਚ ਇਹ ਸੁਵਿਧਾ ਬੰਦ ਹੋ ਗਈ, ਤਾਂ ਕਰਮਚਾਰੀ ਨੇ ਕਿਹਾ ਕਿ ਉਸ ਨੂੰ ਕੋਈ ਹੈਰਾਨੀ ਨਹੀਂ ਸੀ। ਉਹਨਾਂ ਨੇ ਕਿਹਾ “ਸ਼ਾਇਦ ਇਸ ਲਈ ਹੀ ਉਹਨਾਂ ਦੀ ਸੁਵਿਧਾ ਵਿੱਚ ਬਹੁਤ ਸਾਰੇ ਮਾਮਲੇ ਸਨ – ਕਿਉਂਕਿ ਕੋਈ ਵੀ ਵਿਅਕਤੀ ਤਨਖਾਹ ਤੋਂ ਬਿਨਾਂ ਇਸ ਸਾਰੀ ਪ੍ਰਕਿਰਿਆ ਵਿੱਚੋਂ ਨਹੀਂ ਗੁਜ਼ਰਨਾ ਚਾਹੇਗਾ”।

ਜਦੋਂ ਫੁਲਫਿਲਮੈਂਟ ਸੈਂਟਰ ਦੁਬਾਰਾ ਖੁਲ੍ਹਿਆ, ਤਾਂ ਕਈ ਸੈਂਕੜੇ ਮੌਸਮੀ ਕਰਮਚਾਰੀਆਂ ਨੂੰ ਕੰਮ ਤੋਂ ਬਾਹਰ ਕੱਢਿਆ ਗਿਆ, ਅਤੇ ਕੰਪਨੀ ਨੇ ਵੱਖ-ਵੱਖ ਦਰਵਾਜ਼ਿਆਂ ਦੇ ਰਾਹੀਂ ਇਮਾਰਤ ਵਿੱਚ ਦਾਖਲ ਹੋਣ ਦੇ ਲਈ ਨਵੇਂ ਨਿਯਮ ਬਣਾਏ। ਪਰ ਹਰੇਕ ਕੁਝ ਦਿਨਾਂ ਵਿੱਚ, ਕਰਮਚਾਰੀ ਨੂੰ Amazon ਵੱਲੋਂ ਇੱਕ ਆਟੋਮੈਟਿਕ ਟੈਕਸਟ ਆਇਆ ਕਿ ਉਸਦੇ ਸਹਿ-ਕਰਮਚਾਰੀ ਪੌਜ਼ਿਟਿਵ ਪਾਏ ਗਏ ਹਨ। Amazon ਨੇ The Globe ਦੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ।

24 ਅਪ੍ਰੈਲ ਨੂੰ, ਹੈਰੀਟੇਜ ਰੋਡ ਵਾਲਾ ਵੇਅਰਹਾਊਸ ਅਤੇ ਗੁਆਂਢ ਬੋਲਟਨ ਵਿੱਚ ਇੱਕ ਹੋਰ ਵੇਅਰਹਾਊਸ ਅੰਸ਼ਿਕ ਤੌਰ ‘ਤੇ ਬੰਦ ਹੋ ਗਏ ਸੀ – ਕਿਸੇ ਕਾਰੋਬਾਰ ਵਿੱਚ ਪੰਜ ਤੋਂ ਵੱਧ ਪੌਜ਼ਿਟਿਵ ਟੈਸਟ ਪਾਏ ਜਾਣ ਦੇ ਨਵੇਂ ਨਿਯਮ ਦੇ ਅਧੀਨ 24 ਅਪ੍ਰੈਲ ਤੋਂ 11 ਮਈ ਤੱਕ ਪੀਲ ਵਿੱਚ 25 ਕਾਰਜ ਸਥਾਨਾਂ ਵਿੱਚੋਂ 2 ਬੰਦ ਹੋ ਗਏ ਸਨ।

Edesiri Udoh, ਜਿਸ ਨੇ ਵੈਲਫੋਰਟ ਕਮਿਊਨਿਟੀ ਹੈਲਥ ਸਰਵਿਸੇਜ਼ ਵਿੱਚ ਸਿਹਤ ਪ੍ਰਚਾਰਕ ਦੇ ਤੌਰ ‘ਤੇ ਕੰਮ ਕੀਤਾ, ਜੋ L6P ਦੇ ਸਮੇਤ ਬਰੈਂਪਟਨ ਦੇ ਕਈ ਸਮੁਦਾਇਆਂ ਵਿੱਚ ਸਹਾਇਤਾ ਮੁਹੱਈਆ ਕਰਦੀ ਹੈ, ਕਹਿੰਦੇ ਹਨ ਕਿ ਕਰਮਚਾਰੀ ਅਕਸਰ ਏਜੰਸੀ ਦੇ ਸਟਾਫ ਨੂੰ ਕਹਿੰਦੇ ਹਨ ਕਿ ਉਹਨਾਂ ਨੂੰ ਛੁੱਟੀ ਨਹੀਂ ਮਿਲਦੀ, COVID-19 ਦਾ ਟੈਸਟ ਲੈਣ ਦੇ ਲਈ ਵੀ ਨਹੀਂ। ਕੁਝ ਲੱਛਣਾਂ ਵਾਲੇ ਕਰਮਚਾਰੀਆਂ ਨੇ ਕਿਹਾ ਕਿ ਉਹਨਾਂ ਦੇ ਰੋਜ਼ਗਾਰਾਤਾਵਾਂ ਨੇ ਉਹਨਾਂ ਨੂੰ ਕਿਹਾ ਹੈ ਕਿ ਉਹ ਜਾਂਚ ਕਰਵਾਉਣ ਦੇ ਲਈ ਥੋੜ੍ਹੇ ਸਮੇਂ ਦੇ ਲਈ ਕੰਮ ਛੱਡ ਸਕਦੇ ਹਨ ਪਰ ਉਹਨਾਂ ਨੂੰ ਨਤੀਜਿਆਂ ਦੀ ਉਡੀਕ ਕਰਦੇ ਸਮੇਂ ਕੰਮ ‘ਤੇ ਵਾਪਿਸ ਆ ਕੇ ਕੰਮ ਜਾਰੀ ਰੱਖਣਾ ਹੋਵੇਗਾ। ਜਨਵਰੀ ਵਿੱਚ, ਪੀਲ ਪਬਲਿਕ ਹੈਲਥ ਨੇ COVID-19 ਦੇ ਲਈ ਪੌਜ਼ਿਟਿਵ ਪਾਏ ਗਏ ਕਈ ਲੋਕਾਂ ਦੇ ਮਾਮਲਿਆਂ ਦਾ ਵਿਸ਼ਲੇਸ਼ਣ ਕੀਤਾ ਅਤੇ ਪਾਇਆ ਕਿ ਲਗਭਗ ਇੱਕ-ਚੌਥਾਈ ਲੋਕਾਂ ਨੇ ਲੱਛਣ ਸ਼ੁਰੂ ਹੋਣ ਤੋਂ ਬਾਅਦ ਕੰਮ ‘ਤੇ ਜਾਣਾ ਜਾਰੀ ਰੱਖਿਆ।

ਪੀਲ ਦੇ ਪ੍ਰਮੁੱਖ ਮੈਡੀਕਲ ਅਧਿਕਾਰੀ ਲਾਅਰੈਂਸ ਲੋਹ ਦੇ ਸਮੇਤ Ms. Udoh, Ms. Bhangu ਅਤੇ ਕਈ ਹੋਰ ਸਿਹਤ ਦੇਖਭਾਲ ਲੀਡਰਾਂ ਨੇ ਜ਼ੋਰ ਪਾਇਆ ਹੈ ਕਿ ਬਰੈਂਪਟਨ ਵਿੱਚ COVID-19 ਦੇ ਮਾਮਲਿਆਂ ਨੂੰ ਘੱਟ ਕਰਨ ਦੇ ਲਈ ਜ਼ਰੂਰੀ ਇੱਕੋ-ਇੱਕ ਸਭ ਤੋਂ ਵੱਡੀ ਪਾਲਸੀ ਭੁਗਤਾਨਯੋਗ ਬਿਮਾਰੀ ਦੀ ਛੁੱਟੀ ਹੈ। ਇਸ ਦੀ ਬਜਾਏ, ਅਪ੍ਰੈਲ ਵਿੱਚ ਸੂਬੇ ਨੇ ਤਿੰਨ-ਦਿਨਾਂ ਦੇ ਫਾਇਦੇ ਦੀ ਸ਼ੁਰੂਆਤ ਕੀਤੀ, ਜਿੰਸ ਨੂੰ ਕਈ ਸਿਹਤ ਅਤੇ ਮਜ਼ਦੂਰ ਵਕੀਲਾਂ ਨੇ ਨਾਕਾਫੀ ਪਾਇਆ। ਜੇਕਰ ਕੋਈ ਕਰਮਚਾਰੀ ਬਿਮਾਰ ਸੀ ਜਾਂ COVID-19 ਨਾਲ ਸੰਕ੍ਰਮਿਤ ਸੀ ਅਤੇ ਉਸ ਨੂੰ 10 ਦਿਨਾਂ ਦੇ ਲਈ ਆਈਸੋਲੇਟ ਕਰਨਾ ਪਏ, ਤਾਂ ਚੌਥੇ ਦਿਨ ਕੀ ਹੋਵੇਗਾ?

ਪੀਲ ਪਬਲਿਕ ਹੈਲਥ ਨੇ ਕਰਮਚਾਰੀਆਂ ਨੂੰ ਸੁਰੱਖਿਅਤ ਰੱਖਣ ਦੇ ਲਈ ਇੱਕ ਹੋਰ ਤਰੀਕਾ ਲੱਭਿਆ ਹੈ: ਨੌਕਰੀ ਦੇ ਸਥਾਨਾਂ ‘ਤੇ ਵੈਕਸੀਨ ਲਿਆ ਕੇ। ਅਪ੍ਰੈਲ ਦੇ ਅੰਤ ਵਿੱਚ, Maple Leaf Foods ਅਤੇ Maple Lodge Farms ਨੇ ਆਪਣੀਆਂ ਫੈਕਟਰੀਆਂ ਵਿਖੇ ਗਤੀਸ਼ੀਲ ਵੈਕਸੀਨੇਸ਼ਨ ਕਲੀਨਿਕ ਖੋਲ੍ਹੇ। ਅਗਲੇ ਹਫਤੇ, Amazon ਨੇ ਮੁਕੱਦਮੇ ਦੀ ਪਾਲਣਾ ਕੀਤੀ। ਜਿਸ ਕਰਮਚਾਰੀ ਨੇ The Globe ਨਾਲ ਗੱਲ ਕੀਤੀ, ਉਸ ਨੇ ਕਿਹਾ ਕਿ ਸਟਾਫ ਨੂੰ ਵੈਕਸੀਨ ਲਗਵਾਉਣ ਦੇ ਬਦਲੇ $50 ਦਿੱਤੇ ਜਾ ਰਹੇ ਸਨ।

ਪਰ ਉਹਨਾਂ ਪਬਲਿਕ-ਪ੍ਰਾਈਵੇਟ ਹਿੱਸੇਦਾਰੀਆਂ ਤੋਂ ਅਲਾਵਾ, ਇੱਕ ਅਹਿਸਾਸ ਸੀ ਕਿ ਬਰੈਂਪਟਨ ਨੂੰ ਸੂਬਾਈ ਤੌਰ ‘ਤੇ ਵੈਕਸੀਨ ਮੁਹੱਈਆ ਕਰਨ ਵਿੱਚ ਅਣਦੇਖਿਆ ਕੀਤਾ ਜਾ ਰਿਹਾ ਸੀ। ਸ਼ੁਰੂਆਤ ਵਿੱਚ ਉਹਨਾਂ ਨੂੰ ਜੋ ਖੁਰਾਕਾਂ ਪ੍ਰਾਪਤ ਹੋਈਆਂ, ਉਹ ਉਹਨਾਂ ਨੂੰ ਵਾਅਦਾ ਕੀਤੇ ਗਏ ਪ੍ਰਤੀ-ਕੈਪਿਟਾ ਅਲਾਟਮੈਂਟ ਵਿੱਚ ਥੋੜ੍ਹੀਆਂ ਪੈ ਗਈਆਂ। 325 ਫਾਰਮੇਸੀਆਂ ਜਿਨ੍ਹਾਂ ਨੇ ਮਾਰਚ ਦੀ ਸ਼ੁਰੂਆਤ ਵਿੱਚ ਵੈਕਸੀਨਾਂ ਮੁਹੱਈਆ ਕਰਨੀਆਂ ਸ਼ੁਰੂ ਕੀਤੀਆਂ, ਉਹਨਾਂ ਵਿੱਚੋਂ ਸ਼ੁਰੂਆਤ ਵਿੱਚ ਕੋਈ ਵੀ ਬਰੈਂਪਟਨ ਵਿੱਚ ਨਹੀਂ ਸੀ। ਅਪ੍ਰੈਲ ਵਿੱਚ, ਜਦੋਂ ਟਰਾਂਟੋ ਵਿੱਚ ਸੂਬਾਈ ਤੌਰ ‘ਤੇ ਪਛਾਣ ਕੀਤੇ ਗਏ COVID-19 ਨਾਲ ਗ੍ਰਸਤ ਹੌਟਸਪੌਟ ਇਲਾਕਿਆਂ ਨੇ 18 ਤੋਂ ਵੱਧ ਉਮਰ ਦੇ ਵਸਨੀਕਾਂ ਲਈ ਪੌਪ-ਅਪ ਕਲੀਨਿਕ ਖੋਲ੍ਹਣੇ ਸ਼ੁਰੂ ਕੀਤੇ, ਤਾਂ ਬਰੈਂਪਟਨ ਨੂੰ ਇੰਝ ਕਰਨ ਲਈ ਸੂਬਾਈ ਮਨਜ਼ੂਰੀ ਮਿਲਣ ਵਿੱਚ ਕਈ ਹਫ਼ਤੇ ਲੱਗ ਗਏ, ਇਸਦੇ ਬਾਵਜੂਦ ਕਿ ਉੱਥੋਂ ਦਾ ਪੌਜ਼ਿਟਿਵਿਟੀ ਰੇਟ ਮੁਕਾਬਲਤਨ ਜ਼ਿਆਦਾ ਸੀ। 10 ਮਈ ਤੱਕ, L6P ਦੇ 40 ਫੀਸਦੀ ਯੋਗਤਾ ਪ੍ਰਾਪਤ ਕਰਨ ਵਾਲੇ ਵਸਨੀਕਾਂ ਨੇ ਵੈਕਸੀਨ ਦੀ ਪਹਿਲੀ ਡੋਜ਼ ਲਗਵਾ ਲਈ ਸੀ।


ਅਪ੍ਰੈਲ ਦੇ ਆਖਰੀ ਦਿਨਾਂ ਵਿੱਚ, Dr. Suppal ਦੀ ਇੱਕ ਲੰਮੇ ਸਮੇਂ ਤੋਂ ਰਹੇ ਮਰੀਜ਼ ਨਾਲ ਫੋਨ ‘ਤੇ ਅਪਾਇੰਟਮੈਂਟ ਸੀ ਜੋ COVID-19 ਲਈ ਪੌਜ਼ਿਟਿਵ ਪਾਏ ਗਏ ਸਨ। ਮਰੀਜ਼ ਅਤੇ ਉਹਨਾਂ ਦੀ ਪਤਨੀ ਅਜਿਹੇ ਘਰ ਵਿੱਚ ਰਹਿੰਦੇ ਸਨ ਜਿਸਦੇ ਬੇਸਮੈਂਟ ਅਪਾਰਟਮੈਂਟ ਵਿੱਚ ਉਹਨਾਂ ਦੀ ਬੇਟੀ, ਜਵਾਈ ਅਤੇ ਅਗਾਂਹ ਉਹਨਾਂ ਦੇ ਦੋ ਬੱਚੇ ਰਹਿੰਦੇ ਸਨ।

Dr. Suppal ਨੂੰ ਇਹ ਤੁਰੰਤ ਸਪੱਸ਼ਟ ਹੋ ਗਿਆ ਸੀ ਕਿ ਉਹਨਾਂ ਦੇ ਮਰੀਜ਼ ਨੂੰ ਤੁਰੰਤ ਮੈਡੀਕਲ ਧਿਆਨ ਦੇਣ ਦੀ ਲੋੜ ਸੀ - ਉਹ ਬੋਲ ਵੀ ਨਹੀਂ ਪਾ ਰਹੇ ਸਨ। “ਤੁਹਾਨੂੰ ਹਸਪਤਾਲ ਜਾਣਾ ਪੈਣਾ ਹੈ। ਤੁਹਾਨੂੰ ਐਂਬੁਲੈਂਸ ਬੁਲਾਉਣ ਦੀ ਲੋੜ ਹੈ,” ਉਹਨਾਂ ਨੇ ਉਸ ਨੂੰ ਕਿਹਾ।

ਉਸ ਮਰੀਜ਼ ਦੀ ਪਤਨੀ ਘਰ ਵਿੱਚ COVID-19 ਪਹਿਲੀ ਵਾਰ ਲਿਆਈ ਸੀ - ਉਹ ਜਿਸ ਡਿਸਟ੍ਰੀਬਿਊਸ਼ਨ ਸੈਂਟਰ ਵਿੱਚ ਕੰਮ ਕਰਦੀ ਸੀ, ਉੱਥੋਂ ਇਸ ਤੋਂ ਸੰਕ੍ਰਮਿਤ ਹੋਈ ਸੀ - ਅਤੇ ਉਹ ਉਸ ਨੂੰ ਹਸਪਤਾਲ ਵਿੱਚ ਲਿਜਾਣ ਦੀ ਹਾਲਤ ਵਿੱਚ ਨਹੀਂ ਸੀ।

“ਕੀ ਮੇਰੀ ਬੇਟੀ ਮੈਨੂੰ ਗੱਡੀ ‘ਤੇ ਲਿਜਾ ਸਕਦੀ ਹੈ?” ਮਰੀਜ਼ ਨੇ ਅੱਕ ਕੇ ਪੁੱਛਿਆ।

Dr. Suppal ਨੇ ਸਮਝਾਇਆ ਕਿ ਕਿਉਂਕਿ ਉਹਨਾਂ ਦੀ ਬੇਟੀ ਅਤੇ ਉਸਦਾ ਪਰਿਵਾਰ ਸਿਹਤਮੰਦ ਸੀ, ਇਸ ਲਈ ਉਹਨਾਂ ਨੂੰ ਵਾਇਰਸ ਨਾਲ ਸੰਕ੍ਰਮਿਤ ਹੋਣ ਦਾ ਖਤਰਾ ਹੋਵੇਗਾ। ਅੰਤ ਵਿੱਚ ਉਹਨਾਂ ਨੂੰ ਐਂਬੁਲੈਂਸ ਰਾਹੀਂ ਬਰੈਂਪਟਨ ਸਿਵਿਕ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਉਹਨਾਂ ਨੇ ਡੈਕਸਾਮਿਥਾਸਨ ਅਤੇ ਔਕਸੀਜਨ ਪ੍ਰਾਪਤ ਕੀਤੀ। ਅਗਲੀ ਸਵੇਰ, Dr. Suppal ਨੂੰ ਇੱਕ ਨੋਟ ਪ੍ਰਾਪਤ ਹੋਇਆ ਕਿ ਉਹਨਾਂ ਦਾ ਮਰੀਜ਼ ਹੁਣ ਠੀਕ ਸੀ, ਅਤੇ ਉਸ ਨੂੰ 110 ਕਿਲੋਮੀਟਰ ਦੂਰ, ਸੇਂਟ ਕੈਥਰੀਨਸ, ਓਨਟਾਰੀਓ ਦੇ ਇੱਕ ਹਸਪਤਾਲ ਵਿੱਚ ਟ੍ਰਾਂਸਫਰ ਕਰ ਦਿੱਤਾ ਗਿਆ ਹੈ, ਕਿਉਂਕਿ ਬਰੈਂਪਟਨ ਸਿਵਿਕ ਨੂੰ ਬੈੱਡ ਦੀ ਜ਼ਰੂਰਤ ਸੀ। ਅਪ੍ਰੈਲ ਤੋਂ ਲੈ ਕੇ, ਹਰ ਹਫ਼ਤੇ ਔਸਤਨ 116 ਮਰੀਜ਼ਾਂ ਨੂੰ ਬਰੈਂਪਟਨ ਤੋਂ ਬਾਹਰ ਓਨਟਾਰੀਓ ਦੇ ਹੋਰਨਾਂ ਹਸਪਤਾਲਾਂ ਵਿੱਚ ਟ੍ਰਾਂਸਫਰ ਕੀਤਾ ਗਿਆ ਹੈ।

ਇੰਬੈਸੀ ਗ੍ਰੈਂਡ ਟੈਸਟਿੰਗ ਸੈਂਟਰ ਵਿਖੇ, ਜ਼ਮੀਨੀ ਪੱਧਰ ‘ਤੇ, Dr. Suppal ਕਦੇ-ਕਦਾਈਂ ਇੱਕੋ ਘਰ ਤੋਂ ਸੱਤ ਤੱਕ ਲੋਕ ਦੇਖਦੇ - ਇੱਕੋ ਛੱਤ ਹੇਠ ਰਹਿੰਦੇ ਦਾਦਾ/ਦਾਦੀ, ਨਾਨਾ/ਨਾਨੀ, ਮਾਪੇ ਅਤੇ ਬੱਚੇ। (ਜਦਕਿ ਕੈਨੇਡਾ ਵਿੱਚ ਪਰਿਵਾਰ ਦਾ ਔਸਤਨ ਅਕਾਰ 2.4 ਹੈ, L6P ਵਿੱਚ ਇਹ 4.4 ਹੈ, ਜੋ ਕਿ ਟਰਾਂਟੋ ਅਤੇ ਪੀਲ ਖੇਤਰ ਦੇ ਕਿਸੇ ਵੀ ਡਾਕ ਕੋਡ ਖੇਤਰ ਦਾ ਸਭ ਤੋਂ ਵੱਧ ਹੈ।) ਇਹਨਾਂ ਵਿੱਚੋਂ ਕੁਝ ਰਹਿਣ ਦੀਆਂ ਸਥਿਤੀਆਂ ਚੋਣਵੀਆਂ ਹਨ, ਪਰ ਬਹੁਤੀਆਂ ਲੋੜ ਕਾਰਨ ਹਨ: ਚਾਈਲਡਕੇਅਰ ਹੱਦੋਂ ਵੱਧ ਮਹਿੰਗੀ ਹੋ ਸਕਦੀ ਹੈ, ਅਤੇ ਸੱਭਿਆਚਾਰਕ ਤੌਰ ‘ਤੇ ਉਚਿਤ ਜਾਂ ਕਿਫਾਇਤੀ ਬਜ਼ੁਰਗਾਂ ਦੇ ਰਹਿਣ ਦੇ ਵਿਕਲਪ ਸੀਮਿਤ ਹਨ।

ਇਹਨਾਂ ਬਹੁ-ਪੀੜ੍ਹੀ ਵਾਲੇ ਘਰਾਂ ਵਿੱਚ, Dr. Suppal ਨੇ ਗੁੰਝਲਦਾਰ ਕਾਰਕਾਂ ਦਾ ਸਾਮ੍ਹਣਾ ਕੀਤਾ ਜੋ ਕਿ ਬਿਮਾਰੀ ਤੋਂ ਵੀ ਵਧ ਕੇ ਸਨ। ਬਰੈਂਪਟਨ ਵਿੱਚ ਇੱਕ ਵੱਡੇ ਡਿਸਟ੍ਰੀਬਿਊਸ਼ਨ ਸੈਂਟਰ ਵਿਖੇ ਇੱਕ ਵੱਡੇ ਪੱਧਰ ‘ਤੇ ਟੈਸਟਿੰਗ ਕਰਦੇ ਸਮੇਂ, ਉਹਨਾਂ ਨੇ ਕਰਮਚਾਰੀਆਂ ਨੂੰ ਸੂਚਿਤ ਕੀਤਾ ਕਿ ਜੇਕਰ ਉਹ ਪੌਜ਼ਿਟਿਵ ਪਾਏ ਜਾਂਦੇ ਹਨ, ਤਾਂ ਉਹਨਾਂ ਨੂੰ ਆਪਣੇ ਨਾਲ ਰਹਿੰਦੇ ਲੋਕਾਂ ਦੀ ਸੁਰੱਖਿਆ ਕਰਨ ਲਈ ਸਰਕਾਰ ਵੱਲੋਂ ਫੰਡ ਕੀਤੇ ਜਾਣ ਵਾਲੇ ਆਈਸੋਲੇਸ਼ਨ ਹੋਟਲਾਂ ਦਾ ਫਾਇਦਾ ਲੈਣਾ ਚਾਹੀਦਾ ਹੈ। ਪਰ ਕਈ ਦੱਖਣੀ ਏਸ਼ੀਆਈ ਔਰਤਾਂ ਨੇ ਉਹਨਾਂ ਨੂੰ ਦੱਸਿਆ ਕਿ ਉਹਨਾਂ ਦੇ ਸਹੁਰੇ ਇਸਦੀ ਇਜਾਜ਼ਤ ਨਹੀਂ ਦੇਣਗੇ, ਭਾਵੇਂ ਉਹ ਬਿਮਾਰ ਹੀ ਕਿਉਂ ਨਾ ਹੋਣ।

“ਸਾਡੇ ਸੱਭਿਆਚਾਰ ਵਿੱਚ ਵਾਕਈ ਵਿੱਚ, ਕਦੇ-ਕਦਾਈਂ ਆਸ ਹੁੰਦੀ ਹੈ ਕਿ, ‘ਰੋਟੀ ਕੌਣ ਬਣਾਵੇਗਾ, ਅਤੇ ਬੱਚਿਆਂ ਦੀ ਦੇਖਭਾਲ ਕੌਣ ਕਰੇਗਾ, ਅਤੇ ਘਰ ਦੀ ਸਫਾਈ ਕੌਣ ਕਰੇਗਾ?’” ਉਸਨੇ ਕਿਹਾ।

L6P ਵਿੱਚ ਕੰਮ ਕਰਦੇ ਹੋਏ ਅਤੇ ਮੂਹਰੇ ਰਹਿ ਕੇ ਕੰਮ ਕਰਦੇ ਹੋਏ ਉਹਨਾਂ ਨੇ ਇਹ ਵੀ ਸਿੱਖਿਆ ਹੈ ਕਿ ਪ੍ਰਮੁੱਖ ਮੀਡੀਆ ਦੇ ਬਿਰਤਾਂਤ ਦੇ ਬਾਵਜੂਦ, COVID-19 ਖਾਸ ਤੌਰ ‘ਤੇ ਕਾਰਜਸਥਾਨ ਦੇ ਸੰਪਰਕ ਵਿੱਚ ਆਉਣ ਨਾਲ ਨਹੀਂ ਫੈਲਦਾ।

ਤੀਜੀ ਲਹਿਰ ਆਉਣ ਤੱਕ, L6P ਦੇ ਵਸਨੀਕ Yudhvir Jaswal, ਜੋ ਕਿ Y Media ਦੇ CEO ਹਨ, ਅਤੇ ਇੱਕ ਮਸ਼ਹੂਰ ਹਿੰਦੀ, ਉਰਦੂ, ਪੰਜਾਬੀ ਅਤੇ ਅੰਗ੍ਰੇਜੀ ਬ੍ਰੌਡਕਾਸਟਰ ਹਨ, ਨੇ ਹਰ ਰੋਜ਼ ਸੁਣਨ ਵਾਲਿਆਂ ਤੋਂ COVID-19 ਦੀ ਅਜਿਹੀ ਕਵਰੇਜ ਸੁਣੀ ਜੋ ਕਿ ਵਧਾ ਚੜ੍ਹਾ ਕੇ ਦੱਸੀ ਗਈ ਸੀ। ਕਈ ਲੋਕ Mr. Jaswal ਦੇ ਪ੍ਰੋਗਰਾਮਾਂ ਨੂੰ ਸੁਣ ਰਹੇ ਸਨ ਅਤੇ ਨਾਲ ਹੀ ਵਾਪਸ ਘਰ ਵਿੱਚ ਖਬਰਾਂ ਵੀ ਦੇਖ ਰਹੇ ਸਨ, ਅਤੇ ਸਭ ਤੋਂ ਹਾਲੀਆ ਵੇਰੀਏਂਟ ਵਾਲੀ ਲਹਿਰ ਆਉਣ ਤੱਕ, ਵਿਚਾਰ ਇਹ ਸੀ ਕਿ ਕੈਨੇਡਾ ਦੀ ਸਰਕਾਰ ਪਾਬੰਦੀਆਂ ਲਗਾ ਕੇ ਜ਼ਰੂਰਤ ਤੋਂ ਵੱਧ ਪ੍ਰਤਿਕਿਰਿਆ ਕਰ ਰਹੀ ਹੈ।

ਇੱਥੋਂ ਤੱਕ ਕਿ ਇੱਕ ਮਹੀਨਾ ਪਹਿਲਾਂ, ਭਾਰਤ ਦੀ ਮੌਜੂਦਾ ਲਹਿਰ ਦੇ ਸ਼ੁਰੂਆਤੀ ਪੜਾਵਾਂ ਵਿੱਚ - ਜਿਸ ਵਿੱਚ ਰੋਜ਼ਾਨਾ ਹਜ਼ਾਰਾਂ ਮੌਤਾਂ ਹੋਈਆਂ ਅਤੇ ਭਾਰਤ ਦੀ ਸਿਹਤ-ਸੰਭਾਲ ਪ੍ਰਣਾਲੀ ਅਸਫਲ ਹੋਣ ਦੀ ਕਗਾਰ ‘ਤੇ ਆ ਗਈ - Mr. Jaswal ਨੇ ਕਿਹਾ ਕਿ ਕਦੇ-ਕਦਾਈਂ ਟੀਵੀ ਸਕ੍ਰੀਨਾਂ ‘ਤੇ ਜੋ ਤਸਵੀਰਾਂ ਦਿਖਾਈਆਂ ਜਾ ਰਹੀਆਂ ਸਨ, ਅਤੇ ਲੋਕ ਪਿੱਛੇ ਆਪਣੇ ਘਰਾਂ ਵਿੱਚੋਂ ਪਰਿਵਾਰਾਂ ਤੋਂ ਜੋ ਸੁਣ ਰਹੇ ਸਨ, ਉਹਨਾਂ ਵਿੱਚ ਅਸੰਬੰਧ ਸੀ। ਇੰਝ ਜਾਪਦਾ ਸੀ ਜਿਵੇਂ ਖਬਰਾਂ ਦੀਆਂ ਰਿਪੋਰਟਾਂ ਨਾਲੋਂ ਉਹ ਰਿਪੋਰਟਾਂ ਸਥਿਤੀ ਨੂੰ ਸਮਝਣ ਵਿੱਚ ਮਦਦ ਕਰਨ ਵਿੱਚ ਜਿਆਦਾ ਸਹਾਈ ਹੋਈਆਂ। ਜਦੋਂ ਉਹ ਰੋਜ਼ਾਨਾ ਦੇ ਇਨਫੈਕਸ਼ਨ ਰੇਟਾਂ ਜਾਂ ਮੌਤਾਂ ਦੀ ਗਿਣਤੀ ਬਾਰੇ ਪੁੱਛਦੇ, ਤਾਂ ਉਹ ਜਵਾਬ ਦਿੰਦੇ, “ਨਹੀਂ, ਨਹੀਂ, ਨਹੀਂ, ਨਹੀਂ, ਮੈਨੂੰ ਨਹੀਂ ਪਤਾ ਉਹ ਸਭ ਕਿੱਥੇ ਹੋ ਰਿਹਾ ਹੈ। ਸ਼ਾਇਦ ਮਹਾਰਾਸ਼ਟਰ ਜਾਂ ਦਿੱਲੀ ਵਿੱਚ, ਪਰ ਪੰਜਾਬ ਵਿੱਚ, ਸਭ ਕੁਝ ਸਹੀ ਹੈ।”

“ਇੱਕ ਸਮਾਂ ਸੀ ਜਦੋਂ ਲੋਕ ਕਹਿੰਦੇ ਸਨ, ‘COVID ਕੁਝ ਨਹੀਂ ਹੈ,’” ਉਸਨੇ ਆਪਣੇ ਕੁਝ ਗੁਆਂਢੀਆਂ ਬਾਰੇ ਦੱਸਿਆ। “ਉਹ ਹਾਲੇ ਵੀ ਹਰ ਰੋਜ਼ ਪਾਰਟੀਆਂ ਕਰ ਰਹੇ ਹਨ।”

ਰਿਅਲਟਰ ਅਤੇ ਸਥਾਨਕ ਪੰਜਾਬੀ ਰੇਡੀਓ ਹੋਸਟ Deepak Punj, ਜੋ ਕਿ L6P ਦੇ ਪੂਰਬੀ ਬਾਰਡਰ ‘ਤੇ ਰਹਿੰਦੇ ਹਨ, ਜਿੱਥੋਂ ਦੀ ਸੜਕ ‘ਤੇ ਚਾਰ-ਬੈੱਡਰੂਮ ਵਾਲੇ ਡਿਟੈਚਡ ਘਰ ਹਨ, ਨੇ ਕਿਹਾ ਕਿ ਆਖਰੀ ਗਰਮੀਆਂ ਤੱਕ, ਲੌਕਡਾਉਨ ਦੀ ਮਾਨਸਿਕ ਥਕਾਵਟ ਸ਼ੁਰੂ ਹੋਈ ਸੀ। ਨੇੜੇ ਰਹਿੰਦੇ ਇੱਕ ਪਰਿਵਾਰ ਨੇ ਆਪਣੇ ਘਰ ਵਿੱਚ 40 ਲੋਕਾਂ ਲਈ ਇੱਕ ਪਾਰਟੀ ਕੀਤੀ, ਅਤੇ ਜਦਕਿ ਉਸਨੇ ਅਤੇ ਉਸਦੇ ਗੁਆਂਢੀਆਂ ਨੇ ਉਸ ਬਾਰੇ ਖਿਝ ਕੇ ਸ਼ਿਕਾਇਤ ਕੀਤੀ, ਪਰ ਕਿਸੇ ਨੇ ਵੀ ਉਸਦੀ ਰਿਪੋਰਟ ਨਹੀਂ ਕੀਤੀ। ਸਤੰਬਰ ਵਿੱਚ, ਓਨਟਾਰੀਓ ਦੀ ਦੂਜੀ ਲਹਿਰ ਦੀ ਸ਼ੁਰੂਆਤ ਵਿੱਚ, ਇੱਕ ਜਾਣਾ-ਮਾਣਾ ਵਸਨੀਕ, ਜਿਸਦਾ ਪਰਿਵਾਰ ਇੱਕ ਸਫਲ ਟ੍ਰਾਂਸਪੋਰਟੇਸ਼ਨ ਕੰਪਨੀ ਦਾ ਮਾਲਕ ਹੈ, ਨੇ ਇੱਕ ਕਈ ਦਿਨਾਂ ਤੱਕ ਚੱਲਣ ਵਾਲਾ ਖਰਚੀਲਾ ਵਿਆਹ ਕਰਵਾਇਆ, ਜਿਸ ਵਿੱਚ 100 ਤੋਂ ਵੱਧ ਮਹਿਮਾਨ ਟੈਂਟ ਦੇ ਅੰਦਰ ਜਾਂ ਬਹੁਤ ਨੇੜਤਾ ਬਣਾ ਕੇ ਟੈਂਟ ਦੇ ਹੇਠਾਂ ਇਕੱਠੇ ਹੋਏ, ਅਤੇ ਉਹਨਾਂ ਵਿੱਚੋਂ ਬਹੁਤਿਆਂ ਨੇ ਮਾਸਕ ਨਹੀਂ ਪਾਇਆ ਹੋਇਆ ਸੀ।

“ਸਾਡੇ ਭਾਈਚਾਰੇ ਵਿੱਚ, ਲੋਕਾਂ ਨੂੰ ਨਿਯਮ ਤੋੜਨ ਵਿੱਚ ਮਾਣ ਮਹਿਸੂਸ ਹੁੰਦਾ ਹੈ,” Mr. Punj ਨੇ ਕਿਹਾ। “ਉਹਨਾਂ ਨੂੰ ਲੱਗਦਾ ਹੈ ਕਿ ਉਹ ਕਿਸੇ ਕਿਸਮ ਦੇ VIP ਹਨ।”

Dr. Suppal ਅਕਸਰ ਉਸ ਮਾਸਕ ਅਤੇ ਸ਼ੀਲਡ ਦੀ ਸ਼ੁਕਰਗੁਜ਼ਾਰ ਹੁੰਦੀ ਹੈ ਜੋ ਉਸਦਾ ਚਿਹਰਾ ਢਕਦੇ ਹਨ, ਇਸ ਲਈ ਜੋ ਲੋਕ ਉਹਨਾਂ ਨੂੰ ਟੈਸਟਿੰਗ ਸੈਂਟਰ ਵਿੱਚ ਮਿਲਣ ਆਉਂਦੇ ਹਨ, ਅਤੇ ਸਮਝਾਉਂਦੇ ਹਨ ਕਿ ਉਹ ਕਿਵੇਂ ਸੰਕ੍ਰਮਿਤ ਹੋਏ ਹੋ ਸਕਦੇ ਹਨ, ਤਾਂ ਉਹ ਉਹਨਾਂ ਦੇ ਚਿਹਰੇ ਦਾ ਹਾਵ-ਭਾਵ ਨਹੀਂ ਪੜ੍ਹ ਸਕਦੇ: ਕਿਸੇ ਦੋਸਤ ਨਾਲ ਮਾਸਕ ਪਹਿਨੇ ਬਿਨਾਂ ਗੱਡੀ ਚਲਾਉਣਾ, ਕਿਸੇ ਡਿਨਰ ਪਾਰਟੀ ਜਾਂ ਕਿਸੇ ਹੋਰ ਵਰਜਿਤ ਸਮਾਜਕ ਗਤਿਵਿਧੀ ਵਿੱਚ ਜਾਣਾ।

“ਮੈਂ ਇਹ ਕਹਿਣਾ ਨਹੀਂ ਚਾਹੁੰਦੀ, ਪਰ ਮੈਨੂੰ ਲੱਗਦਾ ਹੈ ਕਿ ਇਹ ਸਭ ਕੁਝ ਸਪੱਸ਼ਟ ਤੌਰ ‘ਤੇ ਗਲਤ ਹੈ, ‘ਮੈਂ ਨਿਯਮਾਂ ਦੀ ਪਾਲਣਾ ਨਹੀਂ ਕਰਾਂਗਾ/ਗੀ, ਉਹ ਮੇਰੇ ‘ਤੇ ਲਾਗੂ ਨਹੀਂ ਹੁੰਦੇ,’ ਜਿੱਥੇ ਤੁਸੀਂ ਸੜਕਾਂ ‘ਤੇ ਨਿਯਮ ਤੋਂ ਵੱਧ ਗੱਡੀਆਂ ਦੇਖਦੇ ਹੋ, ਜਾਂ ਅਜਿਹੇ ਇਕੱਠ ਦੇਖਦੇ ਹੋ ਜਿਹੜੇ ਇਕੱਠ ਕਰਨਾ ਮਨ੍ਹਾ ਹੈ,” ਉਹਨਾਂ ਨੇ ਕਿਹਾ।

ਸ਼ਲਾਘਾ ਵਾਲੀ ਗੱਲ ਹੈ ਕਿ, ਪੀਲ ਨੇ 6 ਮਈ ਨੂੰ, 18 ਤੋਂ ਵੱਧ ਦੇ ਸਾਰੇ ਲੋਕਾਂ ਲਈ ਵੈਕਸੀਨ ਬੁਕਿੰਗ ਖੋਲ੍ਹ ਦਿੱਤੀ। ਕੈਨੇਡਾ ਦੇ ਕਈ ਵਸਨੀਕਾਂ ਲਈ, ਵੈਕਸੀਨ ਨੂੰ ਮਹਾਮਾਰੀ ਨੂੰ ਖਤਮ ਕਰਨ, ਅਤੇ COVID-19 ਤੋਂ ਪਹਿਲਾਂ ਵਾਲਾ ਜੀਵਨ ਵਾਪਸ ਬਹਾਲ ਕਰਨ ਦੇ ਸਾਧਨ ਵਜੋਂ ਦੇਖਿਆ ਜਾਂਦਾ ਹੈ। ਪਰ Mr. Garg ਅਤੇ Ms. Sharma ਦੇ ਰੋਜ਼ਮਰ੍ਹਾ ਦੇ ਰੁਟੀਨ ਵਿੱਚ ਬਹੁਤ ਥੋੜ੍ਹਾ ਬਦਲਾਅ ਆਵੇਗਾ। ਉਹ ਇਸ ਸਾਲ ਆਖਰਕਾਰ ਵਿਆਹ ਕਰਵਾਉਣ ਦੀ ਆਸ ਕਰਦੇ ਹਨ, ਪਰ ਉਹਨਾਂ ਨੂੰ ਇਸ ਬਾਰੇ ਪੱਕਾ ਨਹੀਂ ਪਤਾ ਕਿ ਪੰਜਾਬ ਜਾਣਾ ਜਾਂ ਪਰਿਵਾਰ ਵਾਲਿਆਂ ਨੂੰ ਇੱਥੇ ਬੁਲਾਉਣਾ ਕਦੋਂ ਸੁਰੱਖਿਅਤ ਹੋਵੇਗਾ।

ਜੋੜਾ ਐਤਵਾਰ ਨੂੰ ਇਕੱਠਿਆਂ ਵੈਕਸੀਨ ਦੀਆਂ ਅਪਾਇੰਟਮੈਂਟਾਂ ਬੁਕ ਕਰਵਾਉਣਾ ਚਾਹੁੰਦਾ ਹੈ, ਉਸ ਦਿਨ Mr. Garg ਨੂੰ ਛੁੱਟੀ ਹੁੰਦੀ ਹੈ, ਇਸ ਲਈ ਉਹ ਘਰ ਵਿੱਚ ਅਰਾਮ ਕਰ ਸਕਦੇ ਹਨ ਅਤੇ ਕੋਈ ਸਾਈਡ ਅਫੈਕਟ ਹੋਣ ‘ਤੇ ਇੱਕ ਦੂਜੇ ਦਾ ਖਿਆਲ ਰੱਖ ਸਕਦੇ ਹਨ। ਅਗਲੀ ਸਵੇਰ, Mr. Garg ਸਵੇਰੇ 3 ਵਜੇ ਟ੍ਰੱਕ ਯਾਰਡ ਵਿਖੇ ਦਿਨ ਦਾ ਲੋਡ ਚੁੱਕਣ ਲਈ ਘਰੋਂ ਨਿਕਲਣਗੇ। Ms. Sharma ਮਾਸਕ ਪਹਿਨੇ ਹੋਏ ਪਿੱਛੋਂ ਦੀ ਮੁਸਕੁਰਾਏਗੀ ਅਤੇ ਆਪਣੇ ਰੇਸਤਰਾਂ ਵਿਖੇ ਗਾਹਕਾਂ ਨੂੰ ਮਾਸਕ ਨੱਕ ਤੋਂ ਉੱਪਰ ਚੱਕਣ ਲਈ ਯਾਦ ਕਰਾਏਗੀ। ਉਹ ਕੰਮ ‘ਤੇ ਵਾਪਸ ਜਾਣਗੇ।

Gundeep Singh ਅਤੇ Chen Wang ਦੀ ਰਿਪੋਰਟਾਂ ਦੇ ਨਾਲ

Your Globe

Build your personal news feed

Follow the author of this article:

Follow topics related to this article:

Check Following for new articles