Skip to main content
Open this photo in gallery:

Dr. Raj Grewal, Medical Director of the COVID-19 testing centre at the Embassy Grand Convention Centre in Brampton, Ont., on May 12, 2021.Fred Lum/The Globe and Mail

ਇੱਕ ਐਮਰਜੈਂਸੀ ਡਾਕਟਰ ਦੇ ਤੌਰ ‘ਤੇ, ਰਾਜ ਗਰੇਵਾਲ ਨੂੰ ਪਤਾ ਹੈ ਕਿ ਜਦੋਂ ਭਾਸ਼ਾ ਰੁਕਾਵਟ ਹੋਵੇ ਤਾਂ ਡਾਕਟਰੀ ਮਦਦ ਪ੍ਰਾਪਤ ਕਰਨਾ ਕਿੰਨਾ ਔਖਾ ਹੋ ਸਕਦਾ ਹੈ। ਉਹ ਇਹ ਸਭ ਹਰ ਸਮੇਂ ਹੈਮਿਲਟਨ ਹੈਲਥ ਸਾਇਸੈਂਸ ਵਿਖੇ ਦੱਖਣੀ ਏਸ਼ੀਆਈ ਮਰੀਜ਼ਾਂ ਦੇ ਨਾਲ ਆਪਣਾ ਸਮਾਂ ਬਿਤਾਉਂਦੇ ਹੋਏ ਦੇਖਦੇ ਹਨ – ਉਹਨਾਂ ਦੇ ਚਿਹਰਿਆਂ ‘ਤੇ ਖੁਸ਼ੀ ਆ ਜਾਂਦੀ ਹੈ ਜਦੋਂ ਉਹ ਅੰਗ੍ਰੇਜੀ ਤੋਂ ਪੰਜਾਬੀ ਬੋਲਣ ਲੱਗਦੇ ਹਨ ਅਤੇ ਉਹ ਆਖਿਰਕਾਰ ਕਿਸੇ ਅਜਿਹੇ ਬੰਦੇ ਨਾਲ ਉਸ ਭਾਸ਼ਾ ਵਿੱਚ ਗੱਲ ਕਰ ਸਕਦੇ ਹਨ ਜਿਸ ਨੂੰ ਉਹ ਸਮਝਦੇ ਹਨ।

ਬ੍ਰੰਪਟਨ ਦੇ L6P ਗੁਆਂਢ ਵਿੱਚ, ਜਿੱਥੇ ਡਾਕਟਰ ਗਰੇਵਾਲ ਵੱਡੇ ਹੋਏ, ਇਹ ਭਾਸ਼ਾ ਸੰਬੰਧੀ ਰੁਕਾਵਟ ਮਹਾਂਮਾਰੀ ਦੇ ਦੌਰਾਨ ਬਹੁਤ ਬੁਰੇ ਪ੍ਰਭਾਵ ਪਾ ਰਿਹਾ ਸੀ। ਲਗਭਗ 60 ਪ੍ਰਤੀਸ਼ਤ L6P ਨਾਗਰਿਕ ਦੱਖਣੀ ਏਸ਼ੀਆਈ ਹਨ, ਅਤੇ 20 ਪ੍ਰਤੀਸ਼ਤ COVID-19 ਸਕਾਰਤਾਮਕਤਾ ਦਰ ਦੇ ਨਾਲ – ਜੋ ਕਿ ਸੂਬਾਈ ਔਸਤ ਤੋਂ ਤਿੰਨ ਗੁਣਾ ਵੱਧ ਹੈ – ਉਹਨਾਂ ਨੂੰ ਪਤਾ ਸੀ ਕਿ ਟੈਸਟਿੰਗ ਅਤੇ ਹੋਰਾਂ ਸਰਕਾਰੀ ਸਿਹਤ ਸੰਬੰਧੀ ਉਪਰਾਲਿਆਂ ਦੇ ਬਾਰੇ ਸੰਦੇਸ਼ ਉਹਨਾਂ ਭਾਸ਼ਾਵਾਂ ਵਿੱਚ ਭੇਜਣਾ ਜ਼ਰੂਰੀ ਸੀ ਜਿੰਨ੍ਹਾਂ ਨੂੰ ਸਮੁਦਾਏ ਦੇ ਸਦੱਸ ਸਮਝ ਸਕਣ।

ਨਵੰਬਰ ਵਿੱਚ, ਉਹਨਾਂ ਨੇ ਆਪਣੀ ਰੈਸਪਿਰੋਲੌਜਿਸਟ ਪਤਨੀ, ਡਾਕਟਰ ਅੰਜੂ ਆਨੰਦ ਅਤੇ ਆਪਣੇ ਮਾਤਾ, ਪਰਮਜੀਤ ਕੌਰ – ਜੋ ਕਿ ਹਾਲੇ ਵੀ L6P ਵਿੱਚ ਰਹਿੰਦੇ ਹਨ ਦੇ ਨਾਲ – ਪੰਜਾਬੀ ਵਿੱਚ ਇੱਕ ਛੋਟੀ ਵੀਡਿਓ ਬਣਾਉਣ ਦੇ ਲਈ ਟੀਮ ਬਣਾਈ ਜਿਸ ਵਿੱਚ ਉਹਨਾਂ ਨੇ ਨਾਗਰਿਕਾਂ ਨੂੰ ਜਾਂਚ ਕਰਵਾਉਣ ਦੇ ਤਰੀਕੇ ਦੇ ਬਾਰੇ ਨਿਰਦੇਸ਼ ਦਿੱਤੇ ਸਨ। ਫਿਰ ਉਹਨਾਂ ਨੇ ਇਸ ਵੀਡਿਓ ਨੂੰ WhatsApp ‘ਤੇ ਪਾ ਦਿੱਤਾ ਜੋ ਕਿ ਦੱਖਣੀ ਏਸ਼ੀਆਈ ਸਮੁਦਾਏ ਦੇ ਵਿੱਚ ਸੰਦੇਸ਼ ਭੇਜਣ ਦਾ ਪਸੰਦੀਦਾ ਪਲੇਟਫਾਰਮ ਹੈ। ਇਸ ਵੀਡਿਓ ਨੂੰ ਕਈ ਸੈਂਕੜੇ ਵਾਰ ਸਾਂਝਾ ਕੀਤਾ ਗਿਆ। ਇੱਥੋਂ ਤੱਕ ਕਿ ਡਾਕਟਰ ਗਰੇਵਾਲ ਦੇ ਕਰੀਬੀਆਂ ਨੇ ਉਹਨਾਂ ਨੂੰ ਇਹ ਵੀਡਿਓ ਉਹਨਾਂ ਕੋਲ ਹੀ ਵਾਪਿਸ ਵੀ ਭੇਜੀ ਹੈ।

ਉਸ ਤੋਂ ਬਾਅਦ, 46 ਸਾਲਾਂ ਦੇ ਡਾਕਟਰ ਪਰੇਸ਼ਾਨ LP6 ਵਿੱਚ ਮਹਾਂਮਾਰੀ ਦੇ ਨਾਲ ਲੜਨ ਦੇ ਲਈ ਇੱਕ ਪ੍ਰਮੁੱਖ ਹਸਤੀ ਬਣ ਗਏ। ਵੀਡਿਓ ਦੀ ਸਫਲਤਾ ਦੇ ਨਤੀਜੇ ਵਜੋਂ, ਉਹ ਦੱਖਣੀ ਏਸ਼ੀਆਈ COVID ਟਾਸਕ ਫੋਰਸ ਦੇ ਸਹਿ-ਸੰਸਥਾਪਕ ਬਣ ਗਏ, ਜਿਸ ਦਾ ਉਦੇਸ਼ ਸਰਕਾਰੀ ਸਿਹਤ ਸੰਦੇਸ਼ਾਂ ਦਾ ਨਿਰਮਾਣ ਕਰਨਾ ਹੈ ਜੋ ਕਿ ਵਿਸ਼ੇਸ਼ ਤੌਰ ‘ਤੇ ਪ੍ਰਵਾਸੀ ਸਮੁਦਾਇਆਂ ‘ਤੇ ਕੇਂਦਰਿਤ ਹਨ, ਗਲਤ ਜਾਣਕਾਰੀ ਨੂੰ ਫੈਲਣ ਤੋਂ ਰੋਕਣਾ ਹੈ ਅਤੇ ਵਧੇਰੇ ਸਮਰਥਨ ਦੇ ਲਈ ਵਕਾਲਤ ਕਰਨਾ ਹੈ। ਅਤੇ ਜਨਵਰੀ ਵਿੱਚ, ਉਹ ਨਵੇਂ ਬਣੇ ਇੰਬੈਸੀ ਗ੍ਰੈਂਡ ਜਾਂਚ ਕੇਂਦਰ ਦੇ ਮੈਡੀਕਲ ਨਿਦੇਸ਼ਕ ਬਣ ਗਏ, ਜੋ ਕਿ ਇੱਕ ਨਿੱਜੀ ਤੌਰ ‘ਤੇ ਚਲਾਈ ਜਾ ਰਹੀ ਜਾਂਚ ਸਾਈਟ ਹੈ ਜਿਸ ਨੂੰ ਓਂਟਾਰੀਓ ਹੈਲਥ ਵੱਲੋਂ ਫੰਡ ਕੀਤਾ ਗਿਆ ਹੈ ਅਤੇ ਜੋ L6P ਦੇ ਮੱਧ ਵਿੱਚ ਸਥਿਤ ਹੈ, ਜਿੱਥੇ ਕਈ ਲੋਕ ਜ਼ਰੂਰੀ (ਇਸੈਂਸ਼ੀਅਲ) ਨੌਕਰੀਆਂ ਕਰਦੇ ਹਨ ਅਤੇ ਇੱਕ ਹੀ ਘਰ ਵਿੱਚ ਕਈ ਪੀੜ੍ਹੀਆਂ ਰਹਿੰਦੀਆਂ ਹਨ, ਜਿਸ ਕਰਕੇ ਉਹ ਵਾਇਰਸ ਦੇ ਸੰਕ੍ਰਮਣ ਵਿੱਚ ਆਉਣ ਦੇ ਜ਼ਿਆਦਾ ਖਤਰੇ ‘ਤੇ ਹਨ।

ਅਤੇ ਉਹਨਾਂ ਨੇ ਇਹ ਸਭ ਕੁਝ ਇੱਕ ਐਮਰਜੈਂਸੀ ਡਾਕਟਰ ਅਤੇ McMaster ਯੁਨੀਵਰਸਿਟੀ ਵਿਖੇ ਇੱਕ ਐਸੋਸਿਏਟ ਪ੍ਰੋਫੈਸਰ ਦੇ ਤੌਰ ‘ਤੇ ਕੰਮ ਕਰਦੇ ਹੋਏ ਕੀਤਾ।

“ਮੈਂ ਇੱਕ ਕਰਤਾ ਹਾਂ,” ਡਾਕਟਰ ਗਰੇਵਾਲ ਨੇ ਕਿਹਾ। “ਮੈਨੂੰ ਪਤਾ ਸੀ ਕਿ ਮੈਨੂੰ ਸ਼ਾਮਲ ਹੋ ਕੇ ਮਦਦ ਕਰਨੀ ਹੋਵੇਗੀ।”

ਜਦੋਂ ਤੋਂ ਇੰਬੈਸੀ ਗ੍ਰੈਂਡ ਸਾਈਟ ਪੰਜ ਮਹੀਨੇ ਪਹਿਲਾਂ ਖੁੱਲ੍ਹੀ ਹੈ, ਇਹ ਸੂਬੇ ਦੇ ਸਭ ਤੋਂ ਵਿਅਸਤ ਜਾਂਚ ਕੇਂਦਰਾਂ ਵਿੱਚੋਂ ਬਣ ਗਈ ਹੈ। ਇਸਦੀ ਸਫਲਤਾ ਦੀ ਕੂੰਜੀ ਇੱਕ ਬਹੁ-ਭਾਸ਼ਾਈ ਫੋਨ ਅਤੇ ਔਨਲਾਈਨ ਸਿਸਟਮ ਹੈ ਜੋ ਨਾਗਰਿਕਾਂ ਨੂੰ ਹਿੰਦੀ, ਪੰਜਾਬੀ, ਗੁਜਰਾਤੀ ਅਤੇ ਉਰਦੂ ਵਿੱਚ ਬੁਕਿੰਗ ਕਰਨ ਦਾ ਵਿਕਲਪ ਦਿੰਦਾ ਹੈ।

ਲਾਅਰੈਂਸ ਲੋਹ, ਪੀਲ ਖੇਤਰ ਦੇ ਸਿਹਤ ਮੈਡੀਕਲ ਅਧਿਕਾਰੀ ਕਹਿੰਦੇ ਹਨ ਕਿ ਡਾਕਟਰ ਗਰੇਵਾਲ ਦਾ ਕੰਮ ਦੱਖਣੀ ਏਸ਼ੀਆਈ ਸਮੁਦਾਏ ਦੇ ਵਿਚਕਾਰ ਅੰਤਰ ਨੂੰ ਪੂਰਾ ਕਰਨ ਅਤੇ ਜਾਂਚ ਕੀਤੇ ਜਾ ਰਹੇ ਲੋਕਾਂ ਦੀ ਸੰਖਿਆ ਵਿੱਚ ਵਾਧਾ ਕਰਨ ਦੇ ਲਈ “ਜ਼ਰੂਰੀ” ਰਿਹਾ ਹੈ। ਡਾਕਟਰ ਲੋਹ ਨੇ ਕਿਹਾ, “ਅਸੀਂ ਉਹਨਾਂ ਦੀ ਸਾਈਟ ‘ਤੇ ਜਾਂਚਾਂ ਵਿੱਚ ਵਾਧਾ ਦੇਖਿਆ ਹੈ”। “ਰਾਜ ਇੱਕ ਹੀ ਵਿਅਕਤੀ ਵਿੱਚ ਦਵਾਈ ਅਤੇ ਸੱਭਿਆਚਾਰਕ ਮੁਹਾਰਤ ਦੀ ਮਿਸਾਲ ਹਨ”। ਉਹ ਇਸ ਕਰਕੇ ਹੀ ਇੰਨੇ ਅਸਰਦਾਰ ਹੋਏ ਹਨ। ਉਹ ਇੱਕ ਮਹੱਤਪੂਰਨ ਲੀਡਰ ਹਨ”।

ਗਰੇਵਾਲ ਪਰਿਵਾਰ ਵਿੱਚ ਸਮਾਜ ਸੇਵਾ ਦੀ ਭਾਵਨਾ ਭਰੀ ਹੋਈ ਹੈ। ਉਹਨਾਂ ਦੇ ਮਾਤਾ-ਪਿਤਾ ਕੋਲ ਕੁਝ ਵੀ ਨਹੀਂ ਸੀ ਜਦੋਂ ਉਹ ਪੰਜਾਬ ਤੋਂ ਕੈਨੇਡਾ ਆਏ, ਅਤੇ ਉਹ ਰਾਜ ਦੇ ਦਾਦਾ-ਦਾਦੀ ਅਤੇ ਭਾਰਤ ਤੋਂ ਆਏ ਵੱਖੋ-ਵੱਖਰੇ ਲੋਕਾਂ ਦੇ ਨਾਲ L6P ਵਿੱਚ ਇੱਕ ਸਾਂਝੇ ਘਰ ਵਿੱਚ ਰਹੇ। ਉਹਨਾਂ ਦੇ ਮਾਤਾ ਨੇ ਪੀਲ ਖੇਤਰ ਵਿੱਚ ਨਰਸਰੀ ਹੋਮਜ਼ ਵਿੱਚ ਵਲੰਟੀਅਰ ਕਰਦੇ ਹੋਏ 15 ਸਾਲ ਗੁਜ਼ਾਰੇ ਅਤੇ ਆਪਣੇ ਬੇਟੇ – ਵਿੱਚ ਸੇਵਾ ਦੀ ਭਾਵਨਾ ਪੈਦਾ ਕੀਤੀ – ਸਿੱਖ ਧਰਮ ਦਾ ਇੱਕ ਪ੍ਰਮੁੱਖ ਸਿਧਾਂਤ ਜਿਸ ਤੋਂ ਭਾਵ ਹੈ ਕਿ ਪੁਰਸਕਾਰ ਦੀ ਉਮੀਦ ਕੀਤੇ ਬਿਨਾਂ ਹੋਰਾਂ ਲੋਕਾਂ ਨੂੰ ਮਦਦ ਅਤੇ ਸੇਵਾ ਮੁਹੱਈਆ ਕਰਵਾਉਣਾ।

ਰਾਜ ਕਦੇ ਵੀ ਸਖਤ ਮਿਹਨਤ ਤੋਂ ਨਹੀਂ ਕਰਤਾਏ। ਯੂਨੀਵਰਸਿਟੀ ਵਿੱਚ, ਉਹਨਾਂ ਨੇ Canadian Tire ਦੇ ਸਟਾਕਰੂਮ ਵਿੱਚ ਕੰਮ ਕੀਤਾ, ਫਰਸ਼ਾਂ ਧੋਤੀਆਂ ਅਤੇ ਮਜ਼ਦੂਰੀ ਦਾ ਕੰਮ ਕੀਤਾ — ਇੱਕ ਨੌਕਰੀ ਜਿਸ ਨੇ ਉਹਨਾਂ ਨੂੰ ਲੋਕਾਂ ਦੀ ਆਮਦਨੀ ਜਾਂ ਸਟੇਟਸ ਦੀ ਪਰਵਾਹ ਕੀਤੇ ਬਿਨਾਂ ਉਹਨਾਂ ਨੂੰ ਬਰਾਬਰ ਦੇਖਣ ਦੇ ਵਿੱਚ ਮਦਦ ਕੀਤੀ। “ਮੈਂ ਕਿਸੇ ਤੋਂ ਉੱਪਰ ਜਾਂ ਹੇਠਾਂ ਨਹੀਂ ਸੀ”, ਡਾਕਟਰ ਗਰੇਵਾਲ ਕਹਿੰਦੇ ਹਨ। “ਮੈਂ ਹੁਣ ਵੀ ਫਰਸ਼ ਧੋਣ ਵਿੱਚ ਖੁਸ਼ ਹਾਂ”। ਮੈਨੂੰ ਕੋਈ ਵੀ ਨੌਕਰੀ ਦੇ ਦਿਓ। ਮੈਂ ਮਿਸਾਲ ਬਣਨ ਵਿੱਚ ਵਿਸ਼ਵਾਸ ਰੱਖਦਾ ਹਾਂ”।

ਮੈਡੀਕਲ ਸਕੂਲ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ, ਉਹਨਾਂ ਨੇ ਭਾਰਤ ਵਿੱਚ ਵੀ ਇੱਕ ਸਾਲ ਬਤੀਤ ਕੀਤਾ, ਜਿੱਥੇ ਉਹਨਾਂ ਨੇ ਕੈਰੇਲਾ ਵਿੱਚ ਯਾਤਰੀ-ਬੋਟ ਚਾਲਕ ਦੇ ਤੌਰ ‘ਤੇ ਕੰਮ ਕੀਤਾ ਅਤੇ ਕਈ ਹਫਤੇ ਰਿਕਸ਼ਾ ਚਲਾਇਆ, ਤਾਂ ਕਿ ਉਹ ਆਪਣੇ ਸਾਥੀ ਇੰਸਾਨਾਂ ਨੂੰ ਬਿਹਤਰ ਸਮਝ ਸਕਣ।

ਉਹਨਾਂ ਦੀ ਪਤਨੀ, ਡਾਕਟਰ ਆਨੰਦ ਕਹਿੰਦੇ ਹਨ, “ਉਹਨਾਂ ਦੀ ਦਿਆਲੁਤਾ ਦਾ ਕਾਰਨ ਅਸਲ ਵਿੱਚ ਇਹ ਸਮਝਣਾ ਹੈ ਕਿ ਜੋ ਸਾਨੂੰ ਦਿਖਾਈ ਦਿੰਦਾ ਹੈ, ਉਸ ਚੋਂ ਪਰ੍ਹੇ ਵੀ ਬਹੁਤ ਕੁਝ ਹੈ। ਉਹ ਹਮੇਸ਼ਾ ਇਹ ਜਾਣਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ ਕਿ ਲੋਕ ਕੀ ਹਨ।”

ਇੱਕ ਪ੍ਰਮੁੱਖ ਬਦਲਾਅ 2017 ਦੀ ਸ਼ੁਰੂਆਤ ਵਿੱਚ ਆਇਆ, ਜਦੋਂ, ਡਾਕਟਰ ਗਰੇਵਾਲ ਦੇ ਛੋਟੇ ਭਰਾ, ਨਰਦੀਪ ਦਾ ਆਤਮਹੱਤਿਆ ਦੇ ਕਾਰਨ ਦੇਹਾਂਤ ਹੋ ਗਿਆ। ਡਾਕਟਰ ਗਰੇਵਾਲ ਨੇ ਆਪਣੇ ਦਰਦ ਨੂੰ ਛੁਪਾਉਂਦੇ ਹੋਏ ਕਿਹਾ “ਉਸ ਨੇ ਸੰਘਰਸ਼ ਕੀਤਾ ਪਰ ਉਹ ਇੱਕ ਬੇਮਿਸਾਲ ਵਿਅਕਤੀ ਸੀ। ਉਹ ਪਿਆਰ ਨਾਲ ਭਰਿਆ ਹੋਇਆ ਸੀ।” “ਮੈਂ ਮੇਰੇ ਮਰੀਜ਼ਾਂ ਵਿੱਚ ਉਸਦਾ ਅੰਸ਼ ਦੇਖਦਾ ਹਾਂ” ਅਤੇ ਇਸ ਕਰਕੇ ਮੇਰਾ ਇਹ ਯਕੀਨੀ ਕਰਨ ਦਾ ਮਨ ਕਰਦਾ ਹੈ ਕਿ ਲੋਕ ਪਰੇਸ਼ਾਨ ਨਾ ਹੋਣ। ਮੈਂ ਜੋ ਕਰ ਰਿਹਾ ਹਾਂ, ਉਹ ਅੰਸ਼ਕ ਤੌਰ ‘ਤੇ ਮੇਰੇ ਭਰਾ ਦੇ ਲਈ ਹੈ”।

ਕੁਲਦੀਪ ਸਿੱਧੂ, ਹੈਮਿਲਟਨ ਹੈਲਥ ਸਾਈਸੈਂਸ ਅਤੇ ਡਾਕਟਰ ਗਰੇਵਾਲ ਦੇ ਅਧਿਆਪਕ ਮੰਨਦੇ ਹਨ ਕਿ ਉਹਨਾਂ ਵਕਾਲਤ ਦੇ ਕੰਮ ਵਿੱਚ ਆਪਣੀ ਰੂਚੀ ਲੱਭ ਲਈ ਹੈ ਅਤੇ ਉਹ ਸਧਾਰਨ ਤੌਰ ‘ਤੇ ਓਂਟਾਰੀਓ ਪਬਲਿਕ ਹੈਲਥ, ਸਥਾਨਕ ਸਿਹਤ ਏਕੀਕਰਨ ਨੈੱਟਵਰਕ ਅਤੇ ਬ੍ਰੰਪਟਨ ਸ਼ਹਿਰ ਦੇ ਨਿਯਮਾਂ ਤੋਂ ਪਰ੍ਹੇ ਜਾ ਕੇ ਕੰਮ ਕਰਨ ਲਈ ਕਾਫੀ ਪ੍ਰਸ਼ੰਸਾ ਦੇ ਪਾਤਰ ਹਨ।

ਡਾਕਟਰ ਸਿੱਧੂ ਕਹਿੰਦੇ ਹਨ, “ਜੋ ਲੀਡਰਸ਼ਿਪ ਉਹਨਾਂ ਨੇ ਇਸ ਸੰਕਟ ਵਿੱਚ ਦਿਖਾਈ ਹੈ, ਉਹ ਇਸ ਤੋਂ ਅਣਜਾਣ ਹਨ।” “ਉਹ ਬੱਸ ਕੰਮ ਕਰਦੇ ਹਨ।”

ਡਾਕਟਰ ਗਰੇਵਾਲ ਦੇ ਇੱਕ ਪੁਰਾਣੇ ਵਿਦਿਆਰਥੀ, ਦੇਸ਼ਮਿੰਦਰ ਸਿੰਘ ਸਚਦੇਵਾ – ਜੋ ਹੁਣ ਹੈਮਿਲਟਨ ਹੈਲਥ ਸਾਈਸੈਂਸ ਵਿਖੇ ਆਪਣੇ ਪੁਰਾਣੇ ਪ੍ਰੋਫੈਸਰ ਦੇ ਨਾਲ ਕੰਮ ਕਰਦੇ ਹਨ ਅਤੇ ਜਿੰਨ੍ਹਾਂ ਨੇ ਉਹਨਾਂ ਦੇ ਨਾਲ ਟਾਸਕ ਫੋਰਸ ਦੀ ਸਹਿ-ਸੰਸਥਾਪਨਾ ਕੀਤੀ ਹੈ – ਡਾਕਟਰ ਗਰੇਵਾਲ ਵੱਲੋਂ ਸਾਮ੍ਹਣਾ ਕੀਤੀਆਂ ਸਾਰੀਆਂ ਜਿੰਮੇਵਾਰੀਆਂ ਦੇ ਸਾਂਝੇਦਾਰ ਹਨ, ਉਹਨਾਂ ਦੇ ਵਕਾਲਤ ਦੇ ਕੰਮ ਅਤੇ ਮਰੀਜ਼ਾਂ ਦੇ ਸੰਬੰਧ ਵਿੱਚ ਵੀ। ਡਾਕਟਰ ਸਚਦੇਵਾ ਕਹਿੰਦੇ ਹਨ, “ਉਹ ਇਸ ਤਰ੍ਹਾਂ ਦੇ ਵਿਅਕਤੀ ਹਨ ਕਿ ਜਦੋਂ ਉਹ ਸਮੱਸਿਆ ਦਾ ਹੱਲ ਕਰਨ ਲਈ ਵਚਨਬੱਧ ਹੋ ਜਾਣ, ਤਾਂ ਉਹ ਉਸਦਾ ਹੱਲ ਕਰਨ ਲਈ ਕੁਝ ਵੀ ਕਰਨਗੇ”।

ਡਾਕਟਰੀ ਤੋਂ ਪਰ੍ਹੇ, ਡਾਕਟਰ ਗਰੇਵਾਲ ਨੇ ਬੋਏ ਸਕਾਊਟ ਦੇ ਸਦੱਸ ਦੇ ਵਜੋਂ 14 ਸਾਲ ਬਿਤਾਏ, ਉਹਨਾਂ ਨੇ ਸੰਸਥਾ ਦੇ ਮੋਟੋ ਨੂੰ ਸਾਕਾਰ ਕੀਤਾ, “ਮੈਂ ਵਾਇਦਾ ਕਰਦਾ ਹਾਂ ਕਿ ਮੈਂ ਹਰ ਸਮੇਂ ਲੋਕਾਂ ਦੀ ਸਹਾਇਤਾ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗਾ...।” ਜਦਕਿ ਬਾਕੀ ਲੋਕ ਲੋੜ ਪੈਣ ‘ਤੇ ਉਮੀਦ ਕਰਦੇ ਹਨ ਕਿ ਕੋਈ ਹੋਰ ਵਿਅਕਤੀ ਸਹਾਇਤਾ ਕਰੇ, ਪਰ ਡਾਕਟਰ ਗਰੇਵਾਲ ਦੀ ਮਦਦ ਕਰਨ ਦੀ ਨਾ ਬੁਝਣ ਵਾਲੀ ਇੱਛਾ ਕਰਕੇ ਅਕਸਰ ਉਹ ਮਦਦ ਕਰਨ ਵਾਲੇ ਪਹਿਲੇ ਵਿਅਕਤੀ ਹੁੰਦੇ ਹਨ।

ਉਹ ਕਹਿੰਦੇ ਹਨ, “ਮੈਂ ਅਗਲੀ ਪੀੜ੍ਹੀ ਅਤੇ ਆਪਣੇ ਖੁਦ ਦੇ ਬੱਚਿਆਂ ਦੇ ਲਈ ਇੱਕ ਉਦਾਹਰਨ ਬਣਨਾ ਚਾਹੁੰਦਾ ਹਾਂ ਕਿ ਕਿਵੇਂ ਵਿਹਾਰ ਕਰਨਾ ਹੈ, ਹੋਰਾਂ ਦੀ ਦੇਖਭਾਲ ਕਰਨੀ ਹੈ ਅਤੇ ਬਦਲਾਅ ਲਿਆਉਣ ਦੀ ਕੋਸ਼ਿਸ਼ ਕਰਨੀ ਹੈ”।

ਜਦਕਿ ਡਾਕਟਰ ਆਨੰਦ ਆਸ਼ਾ ਕਰ ਰਹੇ ਹਨ ਕਿ ਮਹਾਂਮਾਰੀ ਜਲਦੀ ਖਤਮ ਹੋ ਜਾਵੇ ਤਾਂ ਜੋ ਉਹਨਾਂ ਦੇ ਪਤੀ ਆਖਿਰਕਾਰ ਆਰਾਮ ਕਰ ਸਕਣ, ਪਰ ਡਾਕਟਰ ਗਰੇਵਾਲ ਕਹਿੰਦੇ ਹਨ ਕਿ ਇਸ ਅਨੁਭਵ ਨੇ ਉਹਨਾਂ ਵਿੱਚ ਅੱਗ ਬਾਲ ਦਿੱਤੀ ਹੈ। ਨਿਸ਼ਚਤ ਤੌਰ ‘ਤੇ, ਉੱਚੀਆਂ ਪਹਾੜੀਆਂ ਅਤੇ ਆਪਣੀਆਂ ਸਬਜ਼ੀਆਂ ਦੇ ਬਾਗ ਦੀ ਦੇਖਭਾਲ ਕਰਨ ਦੇ ਜੀਵਨ ਵਿੱਚ ਵਾਪਿਸ ਜਾਣਾ ਬਹੁਤ ਵਧੀਆ ਹੋਵੇਗਾ। ਪਰ ਉਹਨਾਂ ਨੇ ਪਿਛਲੇ 14 ਮਹੀਨਾਂ ਵਿੱਚ ਸਿੱਖਿਆ ਹੈ ਕਿ ਇਸ ਸੂਬੇ ਵਿੱਚ ਕਈ ਚੀਜ਼ਾਂ ਵਿੱਚ ਸੁਧਾਰ ਦੀ ਲੋੜ ਹੈ।

ਉਹ ਕਹਿੰਦੇ ਹਨ, “ਸਾਡਾ – ਜਾਤੀਗਤ ਲੋਗ ਜੋ ਫੈਸਲੇ ਲੈ ਰਹੇ ਹਨ, ਦਾ ਪ੍ਰਤੀਨਿਧ ਕਰਨ ਵਾਲੇ ਲੋਕਾਂ ਦੀ ਸੰਖਿਆ ਵਿੱਚ ਵਾਧਾ ਹੋਣਾ ਚਾਹੀਦਾ ਹੈ”।

ਉਹ ਜੋ ਵੀ ਕਰਨ ਦੀ ਚੋਣ ਕਰਦੇ ਹਨ, ਡਾਕਟਰ ਆਨੰਦ ਨੂੰ ਪਤਾ ਹੈ ਕਿ ਜੋ ਵਿਅਕਤੀ ਹਮੇਸ਼ਾ ਉਹਨਾਂ ਦੇ ਪਤੀ ਦੇ ਦਿਮਾਗ ਵਿੱਚ ਰਹਿੰਦਾ ਹੈ, ਉਹ ਸਮੁਦਾਏ ਦੇ ਪ੍ਰਤੀ ਉਹਨਾਂ ਦੀ ਸੇਵਾ ਤੋਂ ਬਹੁਤ ਖੁਸ਼ ਹੋਵੇਗਾ। “ਮੈਨੂੰ ਪਤਾ ਹੈ ਕਿ ਉਹਨਾਂ ਦੇ ਭਰਾ ਨੂੰ ਉਹਨਾਂ ‘ਤੇ ਬਹੁਤ ਜ਼ਿਆਦਾ ਮਾਨ ਹੈ।”

Follow related authors and topics

Authors and topics you follow will be added to your personal news feed in Following.

Interact with The Globe